‘ਹੈਲਮੇਟ ਨਾ ਪਾਇਆ ਤਾਂ 1 ਅਗਸਤ ਤੋਂ ਹੋਣਗੇ ਅੌਰਤਾਂ ਦੇ ਵੀ ਚਲਾਨ’

Thursday, Jul 19, 2018 - 06:27 AM (IST)

 ਚੰਡੀਗਡ਼੍ਹ,  (ਸੁਸ਼ੀਲ ਰਾਜ)- ਪੰਜਾਬ ਯੂਨੀਵਰਸਿਟੀ ਦੇ ਗੇਟ ਨੰ. 2 ’ਤੇ ਬੁੱਧਵਾਰ ਨੂੰ ਟ੍ਰੈਫਿਕ ਪੁਲਸ ਨੇ ਲਾਇਨਜ਼ ਕਲੱਬ,  ਭਾਰਤ ਵਿਕਾਸ ਪ੍ਰੀਸ਼ਦ ਤੇ ਬਾਲੀ ਜੀ ਪ੍ਰਚਾਰ ਮੰਡਲ ਦੇ ਸਹਿਯੋਗ ਨਾਲ ਅੌਰਤਾਂ ਨੂੰ ਹੈਲਮੇਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ। ਇਸ ਦੌਰਾਨ ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਨੇ ਅੌਰਤਾਂ ਨੂੰ ਹੈਲਮੇਟ ਪਾਉਣ ਲਈ ਪ੍ਰੇਰਿਤ ਕੀਤਾ ਤੇ  ਆਈ. ਐੱਸ. ਆਈ. ਮਾਰਕ ਦੇ ਹੈਲਮੇਟ ਪਾਉਣ ਦੀ ਗੱਲ ਕਹੀ ਗਈ। 
ਐੱਸ. ਐੱਸ. ਪੀ. ਨੇ ਕਿਹਾ ਕਿ ਅੌਰਤਾਂ ਨੂੰ ਜੁਲਾਈ ਮਹੀਨੇ ’ਚ ਪਹਿਲਾਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ 1 ਅਗਸਤ ਤੋਂ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਵਾਲੀਆਂ ਅੌਰਤਾਂ ਦੇ ਚਲਾਨ ਕੱਟੇ ਜਾਣਗੇ। ਜਾਗਰੂਕਤਾ ਮੁਹਿੰਮ ਦੌਰਾਨ ਬਿਨਾਂ ਹੈਲਮੇਟ ਪਾ ਕੇ ਦੋਪਹੀਆ ਵਾਹਨ ਚਲਾਉਣ ਵਾਲੀਆਂ ਅੌਰਤਾਂ ਨੂੰ ਐੱਸ. ਐੱਸ. ਪੀ. ਨੇ 400 ਕਾਫ਼ੀ ਕੱਪ ਵੰਡੇ, ਜਿਨ੍ਹਾਂ ’ਤੇ ‘ਹੈਲਮੇਟ ਪਾਓ, ਬੇਟੀ ਬਚਾਓ’ ਛਪਿਆ ਸੀ।


Related News