ਮੋਹਾਲੀ : ਫੇਜ਼-11 'ਚ ਚੱਲ ਰਹੇ ਗੈਰ ਕਾਨੂੰਨੀ ਹੁੱਕਾਂ ਬਾਰਾਂ 'ਤੇ ਸਿਹਤ ਵਿਭਾਗ ਦਾ ਛਾਪਾ

Friday, Nov 03, 2017 - 02:11 PM (IST)

ਮੋਹਾਲੀ (ਰਾਣਾ) : ਜ਼ਿਲੇ 'ਚ ਗੈਰ ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਹੁੱਕਾ ਬਾਰਾਂ 'ਤੇ ਵੀਰਵਾਰ ਸ਼ਾਮ ਨੂੰ ਸਿਹਤ ਵਿਭਾਗ ਦੀ ਟੀਮ ਨੇ ਸ਼ਿਕੰਜਾ ਕੱਸਿਆ। ਇਸ ਦੌਰਾਨ ਫੇਜ਼-11 ਸਥਿਤ ਵਾਕਿੰਗ ਸਟਰੀਟ ਤੋਂ ਸਿਹਤ ਵਿਭਾਗ ਦੀ ਟੀਮ ਨੂੰ 2 ਹੁੱਕੇ ਮਿਲੇ, ਜਿਨ੍ਹਾਂ ਨੂੰ ਟੀਮ ਵਲੋਂ ਪੁਲਸ ਨੂੰ ਸੌਂਪ ਦਿੱਤਾ ਗਿਆ। ਪੁਲਸ ਵਲੋਂ ਹੁਣ ਸ਼ੁੱਕਰਵਾਰ ਨੂੰ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਜ਼ਿਲਾ ਸਿਹਤ ਅਇਧਕਾਰੀ  ਡਾ. ਆਰ. ਐੱਸ. ਕੰਗ ਨੇ ਕੀਤੀ ਹੈ। ਸਿਹਤ ਵਿਭਾਗ ਦੀ ਟੀਮ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜ਼ਿਲੇ 'ਚ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਬਾਰ ਚੱਲ ਰਹੇ ਹਨ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪੂਰੀ ਪਲਾਨਿੰਗ ਨਾਲ ਵੀਰਵਾਰ ਸ਼ਾਮ ਨੂੰ ਚੈਕਿੰਗਾ ਦਾ ਸ਼ਡਿਊਲ ਬਣਾਇਆ। ਇਸ ਦੌਰਾਨ ਟੀਮਾਂ ਨੇ ਸ਼ਹਿਰ ਦੀਆਂ ਕਰੀਬ 4 ਥਾਵਾਂ 'ਤੇ ਛਾਪਾ ਮਾਰਿਆ। ਇਸ ਦੌਰਾਨ ਮੌਕੇ 'ਤੇ ਤਹਿਸੀਲਦਾਰ ਵੀ ਨਾਲ ਸੀ। ਜਦੋਂ ਟੀਮ ਫੇਜ਼-11 ਸਥਿਤ ਵਾਕਿੰਗ ਸਟਰੀਟ ਪਹੁੰਚੀ ਤਾਂ ਕੁਝ ਲੋਕਾਂ ਨੇ ਕਾਰਵਾਈ ਦਾ ਵਿਰੋਧ ਕੀਤਾ। ਇਸ ਦੌਰਾਨ ਟੀਮ ਨੂੰ ਵਾਕਿੰਗ ਸਟਰੀਟ ਦੇ ਸਟੋਰ ਤੋਂ 2 ਹੁੱਕੇ ਮਿਲੇ। ਇਨ੍ਹਾਂ 'ਚੋਂ ਇਕ 'ਤੇ ਚਿਲਮ ਲੱਗੀ ਹੋਈ ਸੀ। 


Related News