ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ ''ਚ ਪੈ ਗਿਆ ਰੌਲਾ, ਫੋਟੋਗ੍ਰਾਫਰ ''ਤੇ SI ਨੇ ਜੜ੍ਹ ''ਤੇ ਥੱਪੜ

Wednesday, Oct 23, 2024 - 06:50 PM (IST)

ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ ''ਚ ਪੈ ਗਿਆ ਰੌਲਾ, ਫੋਟੋਗ੍ਰਾਫਰ ''ਤੇ SI ਨੇ ਜੜ੍ਹ ''ਤੇ ਥੱਪੜ

ਜਲੰਧਰ (ਮਹੇਸ਼)- ਜਲੰਧਰ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਆਉਂਦੇ ਮੈਜਿਸਟ੍ਰੇਕ ਗ੍ਰੈਂਡ ਰਿਜ਼ੋਰਟ ’ਚ ਸੋਮਵਾਰ ਦੀ ਰਾਤ ਨੂੰ ਆਯੋਜਿਤ ਇਕ ਵਿਆਹ ਸਮਾਰੋਹ ਵਿਚ ਦੁਲਹਨ ਦਾ ਪਰਸ ਚੋਰੀ ਹੋਣ ’ਤੇ ਥਾਣਾ ਪਤਾਰਾ ਵਿਚ ਤਾਇਨਾਤ ਸਬ-ਇੰਸਪੈਕਟਰ ਨੇ ਉਥੇ ਮੌਜੂਦ ਇਕ ਫੋਟੋਗ੍ਰਾਫਰ ਨੂੰ ਪਹਿਲਾਂ ਥੱਪੜ ਮਾਰ ਦਿੱਤਾ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਥੇ ਭਾਰੀ ਹੰਗਾਮਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ- ਕਪੂਰਥਲਾ 'ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲ਼ੀ, ਬਜ਼ੁਰਗ ਨੂੰ ਗੁਆਉਣੀ ਪਈ ਜਾਨ

ਇਸ ਸਬੰਧੀ ਦਿ ਜਲੰਧਰ ਫੋਟੋਗ੍ਰਾਫਰ ਕਲੱਬ, ਦਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਅਤੇ ਪੰਜਾਬ ਫੋਟੋਗ੍ਰਾਫਰ ਕਲੱਬ ਦੇ ਮੈਂਬਰਾਂ ਨੇ ਐੱਸ. ਐੱਸ. ਪੀ. ਦਿਹਾਤੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਵਿਆਹ ਸਮਾਰੋਹ ਦੌਰਾਨ ਫੋਟੋਗ੍ਰਾਫਰ ਨੂੰ ਥੱਪੜ ਮਾਰਨ ਅਤੇ ਗਾਲਾਂ ਕੱਢਣ ਵਾਲੇ ਐੱਸ. ਆਈ. ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਦੇਣ ਵਾਲਿਆਂ ਵਿਚ ਰਮੇਸ਼ ਹੈਪੀ, ਪੰਕਜ ਸੋਨੀ ਅਤੇ ਰਾਜੇਸ਼ ਥਾਪਾ ਤੋਂ ਇਲਾਵਾ ਸੰਦੀਪ ਤਨੇਜਾ, ਕਮਲਜੀਤ ਸਿੰਘ, ਸੁਖਵਿੰਦਰ ਨੰਦਰਾ, ਰਮੇਸ਼ ਗਾਬਾ, ਨਰੇਸ਼ ਸ਼ਰਮਾ, ਲਾਡੀ, ਰਮੇਸ਼ ਮਹਾਜਨ, ਬੰਟੀ, ਵਿਮਲ, ਅਭੀ ਅਤੇ ਅਸ਼ਵਨੀ ਨੇ ਕਿਹਾ ਕਿ ਦੁਲਹਨ ਦਾ ਪਰਸ ਚੋਰੀ ਹੋਣ ਤੋਂ ਬਾਅਦ ਐੱਸ. ਆਈ. ਨੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੇਖੇ ਤਾਂ ਉਹ ਬੰਦ ਸਨ। 

ਇਹ ਵੀ ਪੜ੍ਹੋ- ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ

ਫਿਰ ਉਸ ਨੇ ਫੋਟੋਗ੍ਰਾਫਰਾਂ ਦੇ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰ ਸਾਈਨਮੈਟਿਕ ਵਿਊ ’ਤੇ ਸ਼ੂਟ ਕਰ ਰਹੇ ਸਨ, ਜਿਸ ਨਾਲ ਪਿਛਲੀ ਬੈਕਗਰਾਉਂਡ ਨਜ਼ਰ ਨਹੀਂ ਆਉਂਦੀ। ਇਸ ਨੂੰ ਲੈ ਕੇ ਥਾਣਾ ਪਤਾਰਾ ਦੇ ਸਬ ਇੰਸਪੈਕਟਰ ਨੇ ਫੋਟੋਗ੍ਰਾਫਰ ਨੂੰ ਥੱਪੜ ਮਾਰ ਦਿੱਤਾ ਅਤੇ ਗਾਲਾਂ ਕੱਢਣ ਲੱਗਾ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News