ਡੇਂਗੂ ਨਾਲ ਪੀੜਤ MP ਮੀਤ ਹੇਅਰ ਦੀ ਸਿਹਤ ਬਾਰੇ ਤਾਜ਼ਾ Update, ਡਾਕਟਰ ਕਰ ਰਹੇ ਇਲਾਜ

Saturday, Oct 26, 2024 - 08:42 AM (IST)

ਡੇਂਗੂ ਨਾਲ ਪੀੜਤ MP ਮੀਤ ਹੇਅਰ ਦੀ ਸਿਹਤ ਬਾਰੇ ਤਾਜ਼ਾ Update, ਡਾਕਟਰ ਕਰ ਰਹੇ ਇਲਾਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਸੰਗਰੂਰ ਤੋਂ ਲੋਕ ਸਭਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਡੇਂਗੂ ਨਾਲ ਪੀੜਤ ਹਨ। ਉਹ ਪਿਛਲੇ ਤਿੰਨ-ਚਾਰ ਦਿਨਾਂ ਤੋਂ ਬੁਖ਼ਾਰ ਅਤੇ ਵਿਗੜੀ ਸਿਹਤ ਨਾਲ ਜੂਝ ਰਹੇ ਹਨ। ਮੀਤ ਹੇਅਰ ਇਸ ਸਮੇਂ ਆਪਣੇ ਘਰ ’ਚ ਆਰਾਮ ਕਰ ਰਹੇ ਹਨ ਅਤੇ ਡਾਕਟਰੀ ਇਲਾਜ ਲੈ ਰਹੇ ਹਨ। ਸੂਤਰਾਂ ਅਨੁਸਾਰ ਹੁਣ ਉਨ੍ਹਾਂ ਨੂੰ ਬੁਖ਼ਾਰ ਨਹੀਂ ਹੈ ਅਤੇ ਸਿਹਤ ਹੌਲੀ-ਹੌਲੀ ਬਿਹਤਰ ਹੋ ਰਹੀ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਵਲੋਂ ਚੋਣ ਮੈਦਾਨ ਛੱਡਣ ਮਗਰੋਂ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ (ਵੀਡੀਓ)

ਡਾਕਟਰਾਂ ਵੱਲੋਂ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹੋਣ ਤੱਕ ਆਰਾਮ ਕਰਦੇ ਰਹਿਣ। ਡੇਂਗੂ ਦੇ ਮੌਸਮੀ ਪ੍ਰਭਾਵ ਦੇ ਚੱਲਦੇ ਸੂਬੇ ’ਚ ਕਈ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਘਰੋਂ ਨਿਕਲਦੇ ਸਮੇਂ ਰੱਖੋ ਖ਼ੁਦ ਦਾ ਧਿਆਨ
ਦੱਸਣਯੋਗ ਹੈ ਕਿ ਮੀਤ ਹੇਅਰ 2022 ਵਿਚ ਬਰਨਾਲਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। 2024 ਵਿਚ ਉਨ੍ਹਾਂ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਤੇ ਜਿੱਤ ਕੇ ਸੰਸਦ ਮੈਂਬਰ ਬਣ ਗਏ। ਇਸ ਮਗਰੋਂ ਉਨ੍ਹਾਂ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਇੱਥੇ ਹੁਣ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਵੇਲੇ ਸਿਆਸਤ ਦਾ ਦੌਰ ਸਿਖਰਾਂ 'ਤੇ ਹੈ, ਪਰ ਮੀਤ ਹੇਅਰ ਕੁੱਝ ਦਿਨਾਂ ਤੋਂ ਸਰਗਰਮ ਨਜ਼ਰ ਨਹੀਂ ਆ ਰਹੇ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News