ਪੰਜਾਬ ''ਚ ਕਰੋੜਾਂ ਦੀਆਂ ਦਵਾਈਆਂ ਦੇ ਘਪਲੇ ''ਤੇ ਸਿਹਤ ਮੰਤਰੀ ਦੇ ਸਖ਼ਤ ਹੁਕਮ

Sunday, Oct 27, 2024 - 11:29 AM (IST)

ਜਲੰਧਰ (ਵਿਸ਼ੇਸ਼)–ਸਿਵਲ ਸਰਜਨ ਦਫ਼ਤਰ ਜਲੰਧਰ ਵਿਚ ਹੋਏ ਕਥਿਤ ਘਪਲੇ, ਜਿਸ ਵਿਚ ਕਰੋੜਾਂ ਰੁਪਏ ਦੀਆਂ ਦਵਾਈਆਂ ਅਤੇ ਹੋਰ ਸਾਮਾਨ, ਜਿਸ ਦੀ ਪੇਮੈਂਟ ਲੈਣ ਲਈ ਸਪਲਾਇਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਬਾਰੇ 'ਜਗ ਬਾਣੀ' ਵੱਲੋਂ ਗੱਲ ਕਰਨ ’ਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਜ਼ੀਰੋ ਟਾਲਰੈਂਸ ’ਤੇ ਕੰਮ ਕਰ ਰਹੀ ਹੈ। ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ 'ਸਾਰੇ ਦੋਸ਼ੀ ਟੰਗੇ ਜਾਣਗੇ' ਅਤੇ ਇਕ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ- ਭਾਜਪਾ ਆਪਣੇ ਮਨੋਰਥ ’ਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ : ਭਗਵੰਤ ਮਾਨ

ਵਰਣਨਯੋਗ ਹੈ ਕਿ 'ਜਗ ਬਾਣੀ' ਵੱਲੋਂ ਸਮੇਂ-ਸਮੇਂ ’ਤੇ ਲੋਕ-ਹਿੱਤ ਦੇ ਮੁੱਦਿਆਂ ਨੂੰ ਉਠਾਇਆ ਜਾਂਦਾ ਰਿਹਾ ਹੈ ਅਤੇ ਇਸੇ ਕੜੀ ਵਿਚ ਸਿਵਲ ਸਰਜਨ ਦਫ਼ਤਰ ਵਿਚ ਕਰੋੜਾਂ ਰੁਪਏ ਦੇ ਹੋਏ ਇਸ ਕਥਿਤ ਘਪਲੇ ਦਾ ਵੀ ਪਰਦਾਫਾਸ਼ ਕੀਤਾ ਜਾ ਚੁੱਕਾ ਹੈ। 'ਜਗ ਬਾਣੀ' ਵਿਚ ਖ਼ਬਰ ਛਪਣ ਤੋਂ ਬਾਅਦ ਨੋਟਿਸ ਲੈਂਦਿਆਂ ਹੈਲਥ ਵਿਭਾਗ ਵੱਲੋਂ ਸਿਵਲ ਸਰਜਨ ਦਫ਼ਤਰ ਜਲੰਧਰ ਵੱਲੋਂ ਸਾਲ 2019 ਤੋਂ 2022 ਵਿਚਕਾਰ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਸਬੰਧੀ ਰਿਕਾਰਡ ਮੰਗਵਾ ਲਿਆ ਗਿਆ ਹੈ ਅਤੇ ਸਿਵਲ ਸਰਜਨ ਦਫ਼ਤਰ ਵਿਚ ਜਿੰਨਾ ਵੀ ਰਿਕਾਰਡ ਉਪਲੱਬਧ ਸੀ, ਚੰਡੀਗੜ੍ਹ ਵਿਚ ਜਾਂਚ ਕਮੇਟੀ ਨੂੰ ਸੌਂਪਿਆ ਜਾ ਚੁੱਕਾ ਹੈ। ਵਰਣਨਯੋਗ ਹੈ ਕਿ ਸਿਵਲ ਸਰਜਨ ਦਫ਼ਤਰ ’ਚ ਸਾਲ 2019 ਤੋਂ 2022 ਦੌਰਾਨ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਦੀ ਪੇਮੈਂਟ 2-3 ਸਾਲ ਬਾਅਦ ਵੀ ਜਦੋਂ ਸਪਲਾਇਰਸ ਨੂੰ ਨਾ ਮਿਲੀ ਤਾਂ ਉਸ ਸਮੇਂ ਪੂਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਉਕਤ ਸਾਰਾ ਮਾਮਲਾ ਜਦੋਂ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਕੋਲ ਪੁੱਜਾ ਤਾਂ ਉਥੇ ਜਾਂਚ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, DNA ਨੇ ਖੋਲ੍ਹੀਆਂ ਕਈ ਪਰਤਾਂ, ਸਵਾਲਾਂ 'ਚ ਘਿਰੀ ਪੁਲਸ

ਕਿਥੇ ਗਿਆ ਪ੍ਰਚੇਜ਼ ਦਾ ਰਿਕਾਰਡ
ਸਪਲਾਇਰਸ ਦੇ ਕਰੋੜਾਂ ਰੁਪਏ ਸਿਵਲ ਸਰਜਨ ਦਫ਼ਤਰ ਵਿਚ ਫਸ ਚੁੱਕੇ ਹਨ। ਚੰਡੀਗੜ੍ਹ ਵਿਚ ਉੱਚ ਪੱਧਰੀ ਜਾਂਚ ਕਮੇਟੀ ਦੀ 28 ਮਈ 2024 ਨੂੰ ਵਿੱਤ ਯੋਜਨਾ ਭਵਨ ਵਿਚ ਹੋਈ ਮੀਟਿੰਗ ਦੌਰਾਨ ਤਤਕਾਲੀ ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਉਥੇ ਇਸ ਗੱਲ ਨੂੰ ਮੰਨਿਆ ਗਿਆ ਕਿ ਸੰਨ 2019 ਤੋਂ 2022 ਤਕ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਸਬੰਧੀ ਰਿਕਾਰਡ ਵਿਚ ਟੈਂਡਰਸ, ਕੋਟੇਸ਼ਨਜ਼ ਆਦਿ ਨਹੀਂ ਹਨ। ਇਸ ਉਪਰੰਤ 30 ਅਗਸਤ 2024 ਨੂੰ ਡਾਇਰੈਕਟਰ ਐੱਨ. ਐੱਚ. ਐੱਮ. ਪੰਜਾਬ ਦੇ ਚਿੱਠੀ ਨੰਬਰ ਪੀ. ਬੀ.-ਐੱਮ. ਡੀ.-ਐੱਨ. ਐੱਚ. ਐੱਮ/2024/ਡੀ. ਆਈ. ਆਰ./870 ਜਾਰੀ ਕਰਕੇ ਸਿਵਲ ਸਰਜਨ ਜਲੰਧਰ ਨੂੰ ਨਿਰਦੇਸ਼ ਦਿੱਤੇ ਸਨ ਕਿ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਐੱਫ਼. ਆਈ. ਆਰ. ਦਰਜ ਕਰਵਾਈ ਜਾਵੇ ਅਤੇ ਇਸ ਦੀ ਪੂਰੀ ਰਿਪੋਰਟ 15 ਦਿਨਾਂ ਅੰਦਰ ਜਮ੍ਹਾ ਕਰਵਾਈ ਜਾਵੇ। ਇਸੇ ਚਿੱਠੀ ਦੇ ਆਧਾਰ ’ਤੇ ਪਿਛਲੇ ਮਹੀਨੇ ਕਾਰਜਕਾਰੀ ਸਿਵਲ ਸਰਜਨ ਡਾ. ਜੋਤੀ ਸ਼ਰਮਾ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਮਿਸ਼ਨਰ ਆਫ ਪੁਲਸ ਜਲੰਧਰ ਨੂੰ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਸਬੰਧੀ ਚਿੱਠੀ ਵੀ ਲਿਖੀ ਸੀ।

ਇਸ ਤੋਂ ਬਾਅਦ ਇਕ ਵਾਰ ਫਿਰ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਉਕਤ ਸਮੇਂ ਦੌਰਾਨ ਕੀਤੀ ਗਈ ਪ੍ਰਚੇਜ਼ ਸਬੰਧੀ ਜਿੰਨਾ ਵੀ ਰਿਕਾਰਡ ਹੈ, ਜਮ੍ਹਾ ਕਰਵਾਇਆ ਜਾਵੇ। ਇਸੇ ਚਿੱਠੀ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਇਸ ਸਬੰਧੀ ਦਫਤਰ ਵਿਚ ਉਪਲੱਬਧ ਸਾਰਾ ਰਿਕਾਰਡ ਚੰਡੀਗੜ੍ਹ ਵਿਚ ਜਮ੍ਹਾ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਅਰਮਾਨਪ੍ਰੀਤ ਨੇ ਕਰਵਾਈ ਬੱਲੇ-ਬੱਲੇ, NDA ਦੀ ਮੈਰਿਟ ਸੂਚੀ ‘ਚ ਪਹਿਲਾ ਰੈਂਕ ਕੀਤਾ ਹਾਸਲ

ਸਾਰੇ ਜ਼ਿਲਿਆਂ ’ਚ ਸਿਵਲ ਸਰਜਨਾਂ ਤੋਂ ਖਰਚ ਕੀਤੇ ਗਏ ਫੰਡਾਂ ਦਾ ਬਿਓਰਾ ਤਲਬ
‘ਜਗ ਬਾਣੀ’ਵੱਲੋਂ ਮਾਮਲਾ ਉਜਾਗਰ ਕੀਤੇ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਚਿੱਠੀ ਲਿਖ ਕੇ 1 ਅਪ੍ਰੈਲ 2019 ਤੋਂ 31 ਮਾਰਚ 2024 ਤਕ ਲੋਕਲ ਲੈਵਲ ’ਤੇ ਕੀਤੀ ਗਈ ਪ੍ਰਚੇਜ਼ ਦਾ ਬਿਓਰਾ ਚੰਡੀਗੜ੍ਹ ਵਿਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਜਮ੍ਹਾ ਕਰਵਾਉਣ ਲਈ ਕਿਹਾ ਹੈ।

ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਵੱਲੋਂ ਇਕ ਚਿੱਠੀ ਨੰਬਰ ਪੀ. ਐੱਚ. ਐੱਸ. ਸੀ./ਕੰਪਲੇਂਟ/24/ਐੱਸ. ਏ. ਐੱਸ. ਨਗਰ/1890 ਜਾਰੀ ਕਰ ਕੇ ਸੂਬੇ ਦੇ ਸਾਰੇ ਮੌਜੂਦਾ ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਿੰਟੈਂਡੈਂਟ ਜਲੰਧਰ ਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਨੂੰ ਹੁਕਮ ਦਿੱਤੇ ਜਾ ਚੁੱਕੇ ਹਨ ਕਿ 1 ਅਪ੍ਰੈਲ 2019 ਤੋਂ 31 ਮਾਰਚ 2024 ਤਕ ਡਿਸਟ੍ਰਿਕਟ ਲੈਵਲ ਪ੍ਰੀਕਿਓਰਮੈਂਟ ਐਂਡ ਆਊਟਸਟੈਂਡਿੰਗ ਲਾਇਬਿਲਟੀਜ਼/ਫੰਡਜ਼ ਸਬੰਧੀ ਜਾਣਕਾਰੀ ਦਿੱਤੀ ਜਾਵੇ। ਚਿੱਠੀ ’ਚ ਲਿਖਿਆ ਗਿਆ ਹੈ ਕਿ ਉਕਤ ਮਿਆਦ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਪ੍ਰਾਪਤ ਫੰਡਜ਼, ਖਰੀਦਦਾਰੀ, ਦੇਣਦਾਰੀ, ਜ਼ਿਲਾ ਪੱਧਰ ’ਤੇ ਦੇਣਦਾਰੀ ਸਬੰਧੀ ਪੈਂਡਿੰਗ ਸ਼ਿਕਾਇਤਾਂ, ਕਿਸੇ ਵੀ ਟੈਂਡਰ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ ਅਤੇ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਚੱਲ ਰਹੀ ਕੋਈ ਵੀ ਇਨਕੁਆਰੀ/ਕੋਰਟ ਸੂ ਕੇਸ ਆਦਿ ਦਾ ਪੂਰਾ ਬਿਓਰਾ ਤਲਬ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਭਿਆਨਕ ਬੀਮਾਰੀ ਦਾ ਖ਼ਤਰਾ, ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News