ਦੀਵਾਲੀ ਤੋਂ ਪਹਿਲਾਂ ਹੀ ਦੜੇ-ਸੱਟਾ ਸਰਗਰਮ, ਪੁਲਸ ਦੇ ਡਰ ਤੋਂ ਬਿਨਾਂ ਵੱਡੇ ਪੱਧਰ ’ਤੇ ਚੱਲ ਰਿਹੈ ਕਾਰੋਬਾਰ
Tuesday, Oct 29, 2024 - 06:30 PM (IST)
ਮਜੀਠਾ/ਕੱਥੂਨੰਗਲ (ਸਰਬਜੀਤ)- ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਜਿਹੀ ਨਾਮੁਰਾਦ ਬੀਮਾਰੀ ਦੀ, ਜਿਸ ਨੇ ਘਰਾਂ ਦੇ ਘਰ ਬਰਬਾਦ ਕਰ ਕੇ ਰੱਖ ਦਿੱਤੇ ਅਤੇ ਇਸ ਲਾਹਨਤ ਨੇ ਕਈ ਚੰਗੇ ਪਰਿਵਾਰਾਂ ਨੂੰ ਅਰਸ਼ ਤੋਂ ਫਰਸ਼ ’ਤੇ ਲਿਆ ਖੜ੍ਹਾ ਕਰ ਦਿੱਤਾ ਅਤੇ ਇਸ ਦੀ ਵਜ੍ਹਾ ਨਾਲ ਕਈ ਪਰਿਵਾਰ ਕਰਜ਼ੇ ਦੀ ਪੰਡ ਹੇਠ ਦੱਬੇ ਗਏ ਅਤੇ ਇਸ ਬੀਮਾਰੀ ਦਾ ਨਾਂ ਹੈ ਦੜਾ ਸੱਟਾ।
ਇਹ ਵੀ ਪੜ੍ਹੋ- ਜਿੱਤ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵਿਰੋਧੀਆਂ 'ਤੇ ਵੱਡਾ ਬਿਆਨ
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਕਸਬਾ ਮਜੀਠਾ ਜਿਥੇ 12 ਮਹੀਨੇ ਦੜੇ-ਸੱਟੇ ਦਾ ਕਾਰੋਬਾਰ ਵੱਡੇ ਪੱਧਰ ’ਤੇ ਚੱਲਦਾ ਰਹਿੰਦਾ ਹੈ, ਪ੍ਰੰਤੂ ਅਕਸਰ ਇਨੀਂ ਦਿਨੀਂ ਦੀਵਾਲੀ ਦੇ ਨਜ਼ਦਕੀ ਆਉਂਦਿਆਂ ਹੀ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਅਕਸਰ ਸਰਗਰਮ ਹੁੰਦੇ ਹੋਏ ਇਸ ਨੂੰ ਪੂਰੇ ਜ਼ੋਰਾਂ ਸ਼ੋਰਾਂ ਨਾਲ ਬਿਨ੍ਹਾਂ ਪੁਲਸ ਪ੍ਰਸ਼ਾਸਨ ਦੇ ਡਰ ਤੋਂ ਚਲਾਉਂਦੇ ਹਨ। ਇਸ ਦੜੇ ਸੱਟੇ ਦੇ ਕਾਰੋਬਾਰ ਨੇ ਕਸਬਾ ਮਜੀਠਾ ਅੰਦਰ ਆਪਣੇ ਪੈਰ ਇਸ ਤਰ੍ਹਾਂ ਨਾਲ ਪਸਾਰ ਲਏ ਹਨ ਕਿ ਇਥੇ ਕਈ ਐੱਸ. ਐੱਚ. ਓ. ਅਤੇ ਚੌਕੀ ਇੰਚਾਰਜ ਆਏ ਤੇ ਕਈ ਗਏ ਪ੍ਰੰਤੂ ਦੜੇ-ਸੱਟੇ ਦਾ ਕਾਰੋਬਾਰ ਬਿਨ੍ਹਾਂ ਰੁਕਾਵਟ ਦੇ ਚੱਲਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ
ਇਨ੍ਹਾਂ ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੇ ਕਸਬਾ ਮਜੀਠਾ ਨੂੰ ਪੁਰੀ ਤਰ੍ਹਾਂ ਨਾਲ ਆਪਣੀ ਪਕੜ ਵਿਚ ਲਿਆ ਹੋਇਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਇਨ੍ਹਾਂ ਸੱਟੇਬਾਜ਼ਾਂ ਵੱਲੋਂ ਘਰਾਂ, ਦੁਕਾਨਾਂ ਤੇ ਗੋਦਾਮਾਂ ਵਿਚ ਮੋਟੇ ਪੈਸੇ ਲੈ ਕੇ ਦੜੇ ਸੱਟੇ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਹਾਰ ਜਾਣ ਵਾਲੇ ਨੂੰ ਮੋਟੀਆਂ ਵਿਆਜ ਦਰਾਂ ’ਤੇ ਇਨ੍ਹਾਂ ਨੂੰ ਮੌਕੇ ’ਤੇ ਹੀ ਪੈਸੇ ਮੁਹੱਈਆ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਸੱਟੇਬਾਜ਼ਾਂ ਦੇ ਦਬਦਬੇ ਦਾ ਇਥੋਂ ਪਤਾ ਲੱਗਦਾ ਹੈ ਕਿ ਜੇਕਰ ਪੁਲਸ ਨੂੰ ਆਮ ਲੋਕਾਂ ਦੀ ਸ਼ਿਕਾਇਤ ਤੇ ਉਚ ਅਧਿਕਾਰੀਆਂ ਦੇ ਦਬਾ ਹੇਠ ਰੇਡ ਕਰਨੀ ਪਵੇ ਤਾਂ ਇਨ੍ਹਾਂ ਸੱਟੇਬਾਜ਼ਾਂ ਨੂੰ ਪਹਿਲਾਂ ਹੀ ਜਾਣਕਾਰੀ ਹੋ ਜਾਂਦੀ ਹੈ ਜਿਸ ਕਰ ਕੇ ਪੁਲਸ ਨੂੰ ਬੇਰੰਗ ਵਾਪਸ ਪਰਤਨਾ ਪੈਂਦਾ ਹੈ ਅਤੇ ਇਨ੍ਹਾਂ ਦਾ ਕਾਰੋਬਾਰ ਜਿਉਂ ਦੀ ਤਿਉਂ ਚੱਲਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8