ਪੰਜਾਬ ਵਿਚ ਸਥਿਤ ਐੱਚ. ਡੀ. ਐੱਫ. ਸੀ ਬੈਂਕ ''ਚ ਲੱਗੀ ਭਿਆਨਕ ਅੱਗ
Thursday, Nov 28, 2024 - 07:04 PM (IST)
ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਅੰਦਰਲੇ ਬੱਸ ਸਟੈਂਡ ਨੇੜੇ ਐੱਚ. ਡੀ. ਐੱਫ. ਸੀ ਦੀ ਬ੍ਰਾਂਚ ਤਪਾ ‘ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰ 6 ਵਜੇ ਦੇ ਕਰੀਬ ਬੈਂਕ ਦੇ ਸਕਿਓਰਿਟੀ ਗਾਰਡ ਸਤਨਾਮ ਸਿੰਘ ਨੇ ਡਿਊਟੀ 'ਤੇ ਆ ਕੇ ਏ.ਟੀ.ਐੱਮ ਦਾ ਗੇਟ ਖੋਲ੍ਹਿਆ ਤਾਂ ਅੰਦਰੋਂ ਧੂੰਆਂ ਨਿਕਲਦਾ ਦੇਖ ਤੁਰੰਤ ਬੈਂਕ ਮੈਨੇਜਰ ਨਵੀਨ ਕੁਮਾਰ ਨੂੰ ਦੱਸਿਆ ਤਾਂ ਉਹ ਆਪਣੇ ਸਾਥੀਆਂ ਨਾਲ ਬੈਂਕ ‘ਚ ਪੁੱਜੇ ਅਤੇ ਮੁੱਖ ਗੇਟ ਖੋਲ੍ਹ ਕੇ ਦੇਖਿਆ ਤਾਂ ਅੰਦਰ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ। ਇਸ ਮੌਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਤਾਂ ਗੁਰਜੰਟ ਸਿਘ, ਬੇਅੰਤ ਸਿੰਘ, ਸੁਖਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਬੈਂਕ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ, ਜਿਸ ਨਾਲ ਬਾਹਰ ਲੱਗਾ ਬਿਜਲੀ ਦਾ ਮੀਟਰ ਵੀ ਸੜ ਗਿਆ ਹੈ। ਬੈਂਕ ਮੈਨੇਜਰ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਅੱਗ ਨਾਲ ਕੰਧਾਂ 'ਤੇ ਲੱਗੀ ਪੀ.ਵੀ.ਸੀ, ਏ.ਸੀ ,ਕੁਝ ਲੈਪਟਾਪ ਅਤੇ ਫਰਨੀਚਰ ਵੀ ਸੜ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅੱਗ ਬੈਂਕ ਦੇ ਮੂਹਰਲੇ ਹਿੱਸੇ ‘ਚ ਲੱਗੀ ਹੈ, ਪਿਛਲੇ ਪਾਸੇ ਲੋਹੇ ਦੀਆਂ ਗਰਿੱਲਾਂ ਹੋਣ ਕਾਰਨ ਅੱਗੇ ਨਹੀਂ ਗਈ, ਜੇ ਅੱਗ ਪਿਛਲੇ ਹਿੱਸੇ ਵਿਚ ਚਲੀ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਇੰਸਪੈਕਟਰ ਸੰਦੀਪ ਸਿੰਘ, ਚੌਂਕੀ ਇੰਚਾਰਜ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਸੂਬੇ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤਾ ਤੋਹਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e