ਹਰਿਆਣਾ ਤੋਂ ਪੰਜਾਬ ਲਿਆਂਦੀ ਜਾ ਰਹੀ ਸ਼ਰਾਬ ਦੀ ਭਰੀ ਬਲੈਰੋ ਕੈਂਪਰ ਗੱਡੀ ਪੁਲਸ ਨੇ ਕੀਤੀ ਬਰਾਮਦ

07/20/2017 11:09:16 AM

ਧੂਰੀ— ਇਥੋਂ ਦੀ ਪੁਲਸ ਨੇ ਹਰਿਆਣਾ ਤੋਂ ਪੰਜਾਬ ਲਿਆਂਦਾ ਜਾ ਰਹੀ ਨਜਾਇਜ਼ ਸ਼ਰਾਬ ਨਾਲ ਭਰੀ ਬਲੈਰੋ ਕੈਂਪਰ ਗੱਡੀ ਬਰਾਮਦ ਕੀਤੀ ਹੈ। ਇਸ ਗੱਡੀ 'ਤੇ ਟੈਂਪਰੇਰੀ ਨੰਬਰ ਲੱਗਾ ਹੋਇਆ ਸੀ। ਪੁਲਸ ਨੇ ਸ਼ਰਾਬ ਨਾਲ ਭਰੀ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਹਰਿਆਣਾ ਤੋਂ ਲਿਆਂਦੀ ਜਾ ਰਹੀ ਸ਼ਰਾਬ ਦੇ ਦੋ ਹੋਰ ਮਾਮਲੇ ਵੀ ਦਰਜ ਕੀਤੇ ਗਏ ਹਨ। ਗੱਡੀ ਦਾ ਡਰਾਈਵਰ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋਣ ਤੋਂ ਸਫਲ ਹੋ ਗਈ। 
ਐੱਸ. ਐੱਚ. ਓ. ਸਦਰ ਧੂਰੀ ਵਿਜੇ ਕੁਮਾਰ ਨੇ ਦੱਸਿਆ ਕਿ ਹਰਿਆਣਾ ਵਿਚ ਸ਼ਰਾਬ ਸਸਤੀ ਹੋਣ ਕਾਰਨ ਸ਼ਰਾਬ ਤਸਕਰ ਹਰਿਆਣਾ ਤੋਂ ਸ਼ਰਾਬ ਲਿਆ ਕੇ ਤਸਕਰੀ ਕਰਦੇ ਹਨ। ਪੁਲਸ ਇਸ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਨਾਕੇ 'ਤੇ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਗੱਡੀ ਨਹੀਂ ਰੋਕੀ। ਪੁਲਸ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਵਿਚ ਸਵਾਰ ਲੋਕ ਗੱਡੀ ਨੂੰ ਰਸਤੇ ਵਿਚ ਖੜ੍ਹੀ ਕਰਕੇ ਭੱਜ ਗਏ। ਗੱਡੀ 'ਚੋਂ  ਸ਼ਰਾਬ ਦੀਆਂ 100 ਪੇਟੀਆਂ (1200 ਬੋਤਲਾਂ) ਬਰਾਮਦ ਕੀਤੀਆਂ ਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੋ ਹੋਰ ਮਾਮਲਿਆਂ ਵਿਚ ਉਨ੍ਹਾਂ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


Related News