ਹਰਿਆਣਾ ਰੋਡਵੇਜ਼ ਦੀ ਬੱਸ ਚਾਲਕ ਦੀ ਲਾਪਰਵਾਹੀ! ਵੀਡੀਓ ਵਾਇਰਲ ਹੋਣ ''ਤੇ ਲੁਧਿਆਣੇ ''ਚ ਹੋ ਗਿਆ ਐਕਸ਼ਨ
Tuesday, May 27, 2025 - 03:42 PM (IST)

ਲੁਧਿਆਣਾ (ਸੰਨੀ)- ਸਥਾਨਕ ਜਲੰਧਰ ਬਾਈਪਾਸ ਚੌਕ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਦੇ ਇਕ ਚਾਲਕ ਨੇ ਲਾਪ੍ਰਵਾਹੀ ਨਾਲ ਡ੍ਰਾਈਵਿੰਗ ਕਰਦੇ ਹੋਏ ਟ੍ਰੈਫਿਕ ਕੋਨ ਤੋੜ ਦਿੱਤੀ। ਚਾਲਕ ਨੇ ਦੂਜੀ ਬੱਸ ਤੋਂ ਜਲਦੀ ਨਿਕਲਣ ਦੇ ਚੱਕਰ ਵਿਚ ਬੱਸ ਨੂੰ ਟ੍ਰੈਫਿਕ ਕੋਨਾਂ ਦੇ ਉੱਪਰ ਚੜ੍ਹਾ ਦਿੱਤਾ ਸੀ, ਜਿਸ ਨਾਲ ਕੋਨਿਆਂ ਨੂੰ ਨੁਕਸਾਨ ਪੁੱਜਾ ਸੀ ਪਰ ਇਸ ਦੀ ਵੀਡੀਓ ਬਣਾ ਕੇ ਕਿਸੇ ਸ਼ਖਸ ਨੇ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ। ਹਾਲਾਂਕਿ ਵੀਡੀਓ ਕੁਝ ਦਿਨ ਪੁਰਾਣੀ ਹੈ ਪਰ ਟ੍ਰੈਫਿਕ ਪੁਲਸ ਦੇ ਅਧਿਕਾਰੀ ਕਈ ਦਿਨਾਂ ਤੋਂ ਬੱਸ ਚਾਲਕ ਦੀ ਪਛਾਣ ਵਿਚ ਜੁਟੇ ਸਨ।
ਉਕਤ ਹਰਿਆਣਾ ਨੰਬਰੀ ਬੱਸ ਜਿਵੇਂ ਹੀ ਬਾਈਪਾਸ ਚੌਕ ਕੋਲ ਪੁੱਜੀ ਤਾਂ ਪਹਿਲਾਂ ਤੋਂ ਚੌਕਸ ਟ੍ਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਨੇ ਚਾਲਕ ਨੂੰ ਕਾਬੂ ਕਰ ਕੇ ਉਸ ਦਾ ਕਈ ਟ੍ਰੈਫਿਕ ਧਾਰਾਵਾਂ ਤਹਿਤ ਚਾਲਾਨ ਕੀਤਾ ਹੈ, ਜਿਸ ਵਿਚ ਖਤਰਨਾਕ ਡ੍ਰਾਈਵਿੰਗ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ 'ਚ ਪਾਏ ਕਈ ਮੰਤਰੀ ਤੇ ਵਿਧਾਇਕ
ਅਸ਼ੋਕ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਆਵਾਜਾਈ ਨੂੰ ਤਰੀਕੇ ਨਾਲ ਚਲਾਉਣ ਲਈ ਜਲੰਧਰ ਬਾਈਪਾਸ ਚੌਕ ਵਿਚ ਕੋਨਾਂ ਲਗਾਈਆਂ ਗਈਆਂ ਹਨ ਪਰ ਉਕਤ ਹਰਿਆਣਾ ਰੋਡਵੇਜ਼ ਦੀ ਬੱਸ ਦੇ ਚਾਲਕ ਨੇ ਜਲਦੀ ਅੱਗੇ ਨਿਕਲਣ ਦੇ ਚੱਕਰ ਵਿਚ ਸਰਕਾਰੀ ਜਾਇਦਾਦ ਦੀ ਪਰਵਾਹ ਨਾ ਕਰਦੇ ਹੋਏ ਬੱਸ ਨੂੰ ਜਾਣਬੁੱਝ ਕੇ ਕੋਨਾਂ ’ਤੇ ਖੜ੍ਹਾ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਤੱਕ ਜਦੋਂ ਉਕਤ ਵੀਡੀਓ ਪੁੱਜੀ ਤਾਂ ਤੁਰੰਤ ਹੀ ਉਸ ਚਾਲਕ ਦੀ ਪਛਾਣ ਕਰਨ ਵਿਚ ਅਧਿਕਾਰੀ ਲੱਗ ਗਏ ਸਨ। ਇਸ ਤੋਂ ਬਾਅਦ ਅੱਜ ਉਕਤ ਚਾਲਕ ਟ੍ਰੈਫਿਕ ਪੁਲਸ ਦੇ ਕਾਬੂ ਆਇਆ ਹੈ ਜਿਸ ਦਾ ਖਤਰਨਾਕ ਡ੍ਰਾਈਵਿੰਗ ਸਮੇਤ ਕਈ ਧਾਰਾਵਾਂ ਦੇ ਤਹਿਤ ਚਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਵਾਹਨ ਹਮੇਸ਼ਾ ਟ੍ਰੈਫਿਕ ਨਿਯਮਾਂ ਦੇ ਮੁਤਾਬਕ ਹੀ ਚਲਾਉਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8