ਭਾਖੜਾ ਡੈਮ ''ਚੋਂ ਅੱਜ ਫਿਰ ਛੱਡਿਆ ਜਾਵੇਗਾ ਪਾਣੀ, ਡਰੇ ਹੋਏ ਲੋਕਾਂ ਲਈ ਮੰਤਰੀ ਬੈਂਸ ਦੀ ਖ਼ਾਸ ਅਪੀਲ (ਵੀਡੀਓ)

Wednesday, Aug 16, 2023 - 12:51 PM (IST)

ਭਾਖੜਾ ਡੈਮ ''ਚੋਂ ਅੱਜ ਫਿਰ ਛੱਡਿਆ ਜਾਵੇਗਾ ਪਾਣੀ, ਡਰੇ ਹੋਏ ਲੋਕਾਂ ਲਈ ਮੰਤਰੀ ਬੈਂਸ ਦੀ ਖ਼ਾਸ ਅਪੀਲ (ਵੀਡੀਓ)

ਸ੍ਰੀ ਅਨੰਦਪੁਰ ਸਾਹਿਬ : ਭਾਖੜਾ ਡੈਮ 'ਚੋਂ ਪਾਣੀ ਛੱਡੇ ਜਾਣ ਮਗਰੋਂ ਪੰਜਾਬ ਦੇ ਕਈ ਪਿੰਡਾਂ 'ਚ ਮੁੜ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਈ ਹੈ। ਅੱਜ ਮਤਲਬ ਕਿ ਬੁੱਧਵਾਰ ਨੂੰ ਦੁਬਾਰਾ ਭਾਖੜਾ ਡੈਮ 'ਚੋਂ ਪਾਣੀ ਛੱਡਿਆ ਜਾ ਰਿਹਾ ਹੈ ਪਰ ਪਹਿਲਾਂ ਨਾਲੋਂ ਘੱਟ ਪਾਣੀ ਛੱਡਿਆ ਜਾਵੇਗਾ। ਇਸ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅੱਜ ਫਿਰ ਭਾਖੜਾ ਡੈਮ 'ਚੋਂ ਪਾਣੀ ਛੱਡਿਆ ਜਾਵੇਗਾ ਪਰ ਬੀਤੇ ਦਿਨ ਨਾਲੋਂ ਇਹ ਘੱਟ ਹੋਵੇਗਾ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਖ਼ਤਰੇ ਦੀ ਘੰਟੀ, ਮੁੱਖ ਮੰਤਰੀ ਮਾਨ ਨੇ ਸੱਦੀ ਹੰਗਾਮੀ ਮੀਟਿੰਗ
ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਿਹੜੇ ਘਰ ਸਤਲੁਜ ਦਰਿਆ ਦੇ ਆਸ-ਪਾਸ ਹਨ, ਉਨ੍ਹਾਂ ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਜੇਕਰ ਕਿਸੇ ਤਰ੍ਹਾਂ ਦਾ ਲੋਕ ਬੰਦੋਬਸਤ ਨਹੀਂ ਕਰ ਸਕਦੇ ਹਨ ਤਾਂ ਉਹ ਪ੍ਰਸ਼ਾਸਨ ਨੂੰ ਦੱਸਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਘਰ ਦਰਿਆ ਦੇ ਕੋਲ ਹਨ, ਲੋਕ ਉੱਥੇ ਨਾ ਜਾਣ ਅਤੇ ਬੱਚਿਆਂ ਨੂੰ ਵੀ ਦਰਿਆ ਨੇੜੇ ਨਾ ਭੇਜਣ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਨਾਲਾ 'ਚ ਦੋਹਰਾ ਕਤਲਕਾਂਡ, ਮਾਂ-ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੇ ਖ਼ਤਰੇ ਵਾਲੀ ਗੱਲ ਨਹੀਂ ਹੈ। ਲੋਕ ਸਰਕਾਰੀ ਅਨਾਊਂਸਮੈਂਟ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਵੀਡੀਓ ਜਾਂ ਮੈਸਜ 'ਤੇ ਯਕੀਨ ਨਾ ਕਰਨ। ਇਸ ਨਾਲ ਰਾਹਤ ਕਾਰਜ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਅਫ਼ਸਰ ਵੀ ਨਿਰਾਸ਼ ਹੋ ਜਾਂਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਸਮੇਤ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ ਅਤੇ ਡੀ. ਸੀ., ਐੱਸ. ਐੱਸ. ਪੀ. ਤੋਂ ਇਲਾਵਾ ਸਾਰੇ ਉੱਚ ਅਧਿਕਾਰੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਸਾਰਾ ਸਮਾਂ ਇੱਥੇ ਹੀ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਬੜੀ ਸੂਝ-ਬੂਝ ਨਾਲ ਅਸੀਂ ਸਭ ਨੇ ਇਸ ਮੁਸੀਬਤ ਦਾ ਹੱਲ ਕੱਢਣਾ ਹੈ। ਕੈਬਨਿਟ ਮੰਤਰੀ ਨੇ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਲੋਕ ਅਫ਼ਵਾਹਾਂ ਤੋਂ ਬਚ ਕੇ ਰਹਿਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News