ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚੇ ''ਸੱਜਣ'', ਗਿੱਧੇ-ਭੰਗੜੇ ਨਾਲ ਹੋਇਆ ਸੁਆਗਤ (ਵੀਡੀਓ)

04/20/2017 3:37:33 PM

ਬੰਬੇਲੀ— ਕੈਨੇਡਾ ਦੇ ਰੱਖਿਆ ਮੰਤਰੀ ਬਣ ਕੇ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਂ ਚਮਕਾਉਣ ਵਾਲੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚ ਚੁੱਕੇ ਹਨ। ਇੱਥੇ ਪੁੱਜਣ ''ਤੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਸੱਜਣ ਤਕਰੀਬਨ 16 ਸਾਲਾਂ ਬਾਅਦ ਆਪਣੇ ਘਰ ਆਏ ਹਨ। ਪਿੰਡ ਪਹੁੰਚਣ ''ਤੇ ਸੱਜਣ ਦਾ ਗਿੱਧੇ-ਭੰਗੜੇ ਨਾਲ ਸੁਆਗਤ ਕੀਤਾ ਗਿਆ। ਢੋਲ ਦੇ ਡਗੇ ਨਾਲ ਉਨ੍ਹਾਂ ਨੂੰ ਪਿੰਡ ਵਿਚ ਦਾਖਲ ਕਰਵਾਇਆ ਗਿਆ। ਕਈ ਦਿਨਾਂ ਤੋਂ ਪਿੰਡ ਦੇ ਲੋਕ ਉਨ੍ਹਾਂ ਦੇ ਸੁਆਗਤ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਸਨ। ਪਿੰਡ ਪਹੁੰਚਦੇ ਹੀ ਉਹ ਸਭ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇੱਥੇ ਅੱਜ ਦੇ ਮੁੱਖ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਪਿੰਡ ਵਿਚ ਉਨ੍ਹਾਂ ਦੇ ਰਿਸ਼ਤੇਦਾਰ, ਪੁਰਾਣੇ ਦੋਸਤ ਅਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹਨ। ਸੱਜਣ ਦੀ ਇਕ ਝਲਕ ਪਾਉਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ''ਤੇ ਚੜ੍ਹੇ ਹੋਏ ਹਨ।
ਇੱਥੇ ਦੱਸ ਦੇਈਏ ਉਹ ਪੰਜ ਸਾਲ ਦੀ ਉਮਰ ਵਿਚ ਪੰਜਾਬ ਛੱਡ ਕੇ ਕੈਨੇਡਾ ਚਲੇ ਗਏ ਸਨ। ਉਸ ਤੋਂ ਬਾਅਦ ਉਹ ਕਾਫੀ ਘੱਟ ਪੰਜਾਬ ਆਏ ਪਰ ਉਨ੍ਹਾਂ ਦੇ ਮਾਤਾ-ਪਿਤਾ ਆਪਣੀਆਂ ਜੜ੍ਹਾਂ ਨਾਲ ਲਗਾਤਾਰ ਜੁੜੇ ਰਹੇ। ਸੱਜਣ ਦੇ ਪਿਤਾ ਸ. ਕੁੰਦਨ ਸਿੰਘ ਹਰ ਸਾਲ ਆਪਣੇ ਪਿੰਡ ਅਤੇ ਘਰ ਆਉਂਦੇ ਹਨ।

Kulvinder Mahi

News Editor

Related News