ਹਲਵਾਰਾ ਹਵਾਈ ਅੱਡੇ ਨੂੰ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ ਨਾਲ ਜੋੜਿਆ ਜਾਵੇਗਾ, ਰੋਡ ਮੈਪ ਤਿਆਰ
Thursday, Feb 27, 2025 - 05:23 AM (IST)

ਹਲਵਾਰਾ (ਲਾਡੀ)- ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅੰਮ੍ਰਿਤਸਰ-ਜਾਮਨਗਰ (ਗੁਜਰਾਤ) ਐਕਸਪ੍ਰੈੱਸਵੇਅ ਨਾਲ ਜੋੜਿਆ ਜਾਵੇਗਾ। ਇਹ ਗ੍ਰੀਨਫੀਲਡ ਕੋਰੀਡੋਰ ਅੰਮ੍ਰਿਤਸਰ ਤੋਂ ਜਾਮਨਗਰ ਵਾਇਆ ਲੁਧਿਆਣਾ, ਬਠਿੰਡਾ ਤੇ ਅਜਮੇਰ ਤਕ ਬਣਾਇਆ ਜਾ ਰਿਹਾ ਹੈ।
ਇਸ ਸਿਵਲ ਹਵਾਈ ਅੱਡੇ ਨੂੰ ਲੁਧਿਆਣਾ-ਬਠਿੰਡਾ ਹਾਈਵੇਅ ’ਤੇ ਸਥਿਤ ਪਿੰਡ ਹਲਵਾਰਾ ਨਾਲ ਜੋੜਨ ਵਾਲੀ ਪਹੁੰਚ ਸੜਕ ਨਾਕਾਫ਼ੀ ਹੈ। ਇਹ ਤੰਗ ਸੜਕ ਉਡਾਨ ਸ਼ੁਰੂ ਹੋਣ ਤੋਂ ਬਾਅਦ ਟ੍ਰੈਫਿਕ ਨੂੰ ਸੰਭਾਲ ਨਹੀਂ ਸਕਦੀ। ਇਹ 5 ਕਿ.ਮੀ. ਲੰਬੀ ਸੜਕ ਸਿਰਫ਼ 20 ਫੁੱਟ ਚੌੜੀ ਹੈ, ਜਿਸ ਨੂੰ ਹਵਾਈ ਅੱਡਾ ਖੁੱਲ੍ਹਣ ਤੋਂ ਬਾਅਦ ਵਾਹਨਾਂ ਦੇ ਦਬਾਅ ਨੂੰ ਸਹਿਣ ਦੇ ਅਯੋਗ ਮੰਨਿਆ ਜਾਂਦਾ ਹੈ।
ਇਸ ਨੂੰ ਨਾਕਾਫ਼ੀ ਸਮਝਦਿਆਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਪਹੁੰਚ ਸੜਕ ਨੂੰ 100 ਫੁੱਟ ਹੋਰ ਚੌੜਾ ਕਰਨ ਲਈ ਕਿਹਾ ਹੈ। ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਇਹ ਐਕਸਪ੍ਰੈੱਸਵੇਅ ਲੁਧਿਆਣਾ ਦੇ ਦੱਖਣ-ਪੱਛਮ ਵਿਚ ਸਥਿਤ ਬੱਲੋਵਾਲ ਪਿੰਡ ਤੋਂ ਬਠਿੰਡਾ, ਅਜਮੇਰ ਰਾਹੀਂ ਜਾਮਨਗਰ ਤਕ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੁਲਝ ਗਈ 'ਜਾਗੋ' 'ਚ ਹੋਏ ਕਤਲਕਾਂਡ ਦੀ ਗੁੱਥੀ, ਪੁਲਸ ਨੇ ਪਿਸਤੌਲ ਸਣੇ ਚੁੱਕ ਲਿਆ ਮੁੱਖ ਮੁਲਜ਼ਮ
ਲੁਧਿਆਣਾ ਬਠਿੰਡਾ ਹਾਈਵੇਅ ਤੋਂ ਲੰਘਦੇ ਹੋਏ ਇਹ ਐਕਸਪ੍ਰੈੱਸਵੇਅ ਹਲਵਾਰਾ ਅਤੇ ਪਿੰਡ ਚੱਕ ਭਾਈ ਕਾ ਰਾਹੀਂ ਬਠਿੰਡਾ ਵੱਲ ਜਾਵੇਗਾ। ਹਲਵਾਰਾ ਤੋਂ ਇਸ ਦੀ ਇਕ ਵੱਖਰੀ ਲੇਨ ਹਲਵਾਰਾ ਹਵਾਈ ਅੱਡੇ ਤਕ ਜਾਵੇਗੀ। ਭਾਵੇਂ ਇਹ ਐਕਸਪ੍ਰੈੱਸਵੇ 6 ਮਾਰਗੀ ਹੈ ਪਰ ਇਸ ਨੂੰ ਹਲਵਾਰਾ ਤੋਂ ਹਵਾਈ ਅੱਡੇ ਤਕ ਪਹੁੰਚਣ ਵਾਲੀ ਸੜਕ ਤਕ 200 ਫੁੱਟ ਚੌੜਾ ਬਣਾਇਆ ਜਾਵੇਗਾ।
ਕਿਸਾਨਾਂ ਨੂੰ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਦੇ ਮੈਂਬਰ ਅਤੇ ਐਤੀਆਣਾ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਐਕਸਪ੍ਰੈੱਸਵੇਅ ਨੂੰ ਹਲਵਾਰਾ ਹਵਾਈ ਅੱਡੇ ਨਾਲ ਜੋੜਨ ਲਈ ਹਲਵਾਰਾ ਅਤੇ ਐਤੀਆਣਾ ਦੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਪਹੁੰਚ ਸੜਕ ਦੇ ਦੋਵੇਂ ਪਾਸੇ ਜ਼ਮੀਨ ਦਾ ਕੁਲੈਕਟਰ ਰੇਟ 18 ਲੱਖ ਰੁਪਏ ਤੋਂ ਲੇ ਕੇ 25 ਲੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ 2019 ਵਿਚ ਹਲਵਾਰਾ ਸਿਵਲ ਹਵਾਈ ਅੱਡੇ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ 80 ਲੱਖ ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕਰ ਕੇ ਬਾਅਦ ਵਿਚ 21 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 162 ਏਕੜ ਜ਼ਮੀਨ ਜ਼ਬਰਦਸਤੀ ਖੋਹ ਲਈ ਗਈ ਪਰ ਐਕਸਪ੍ਰੈੱਸਵੇਅ ਨੂੰ ਹਵਾਈ ਅੱਡੇ ਨਾਲ ਜੋੜਨ ਲਈ ਐਕੁਆਇਰ ਕੀਤੀ ਗਈ ਜ਼ਮੀਨ ਲਈ ਢੁਕਵਾਂ ਮੁਆਵਜ਼ਾ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਨਾਲ ਵਾਪਰ ਗਈ ਅਣਹੋਣੀ, 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e