...ਤੇ ਹੁਣ ਮਿੰਟਾਂ ''ਚ ਚੈੱਕ ਹੋਵੇਗੀ ''ਦੁੱਧ ਦੀ ਕੁਆਲਿਟੀ'', ਤਿਆਰ ਹੋਈ ਸਸਤੀ ਕਿੱਟ

Tuesday, Dec 03, 2019 - 01:43 PM (IST)

...ਤੇ ਹੁਣ ਮਿੰਟਾਂ ''ਚ ਚੈੱਕ ਹੋਵੇਗੀ ''ਦੁੱਧ ਦੀ ਕੁਆਲਿਟੀ'', ਤਿਆਰ ਹੋਈ ਸਸਤੀ ਕਿੱਟ

ਲੁਧਿਆਣਾ (ਨਰਿੰਦਰ) : ਜਿਸ ਦੁੱਧ ਦੀ ਵਰਤੋਂ ਤੁਸੀਂ ਕਰ ਰਹੇ ਹੋ, ਉਸ ਦੀ ਕੁਆਲਿਟੀ ਸਹੀ ਹੈ ਜਾਂ ਨਹੀਂ, ਇਸ ਦਾ ਪਤਾ ਹੁਣ ਮਿੰਟਾਂ 'ਚ ਹੀ ਲਾਇਆ ਜਾ ਸਕੇਗਾ ਕਿਉਂਕਿ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਨੇ ਦੁੱਧ ਟੈਸਟ ਕਰਨ ਲਈ 300 ਰੁਪਏ 'ਚ ਇਕ ਖਾਸ ਕਿੱਟ ਤਿਆਰ ਕੀਤੀ ਹੈ, ਜੋ ਕਿ 200 ਦੁੱਧ ਦੇ ਟੈਸਟ ਕਰ ਸਕਦੀ ਹੈ। ਇਸ ਕਿੱਟ ਰਾਹੀਂ ਦੁੱਧ ਦੇ 5 ਤਰ੍ਹਾਂ ਦੇ ਵੱਖ-ਵੱਖ ਸੈਂਪਲ ਲੈ ਜਾ ਸਕਦੇ ਹਨ, ਜਿਸ 'ਚ ਸ਼ੂਗਰ ਇਲੈਕਟੋ ਐੱਚ. ਟੂ. ਓ. ਟੂ. ਆਦਿ ਸ਼ਾਮਲ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਡੇਅਰੀ ਐਂਡ ਸਾਇੰਸ ਟੈਕਨਾਲੋਜੀ ਵਿਭਾਗ ਦੀ ਮੁਖੀ ਸੰਦੀਪ ਕੌਰ ਸੋਢੀ ਕੱਕੜ ਨੇ ਦੱਸਿਆ ਕਿ ਇਹ ਕਿੱਟ ਰਾਹੀਂ ਕਿਸਾਨ, ਘਰੇਲੂ ਔਰਤਾਂ ਤੇ ਡੇਅਰੀ ਚਲਾਉਣ ਵਾਲੇ ਵੀ ਆਸਾਨੀ ਨਾਲ ਟੈਸਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਸਾਲ 'ਚ ਉਹ 1250 ਤੋਂ ਵੱਧ ਕਿੱਟਾਂ ਵੇਚ ਚੁੱਕੇ ਹਨ। ਇਹ ਕਿੱਟ ਯੂਨੀਵਰਸਿਟੀ ਤੋਂ ਹੀ ਖਰੀਦੀ ਜਾ ਸਕਦੀ ਹੈ ਅਤੇ ਇਸ ਸਬੰਧੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਸਿਖਲਾਈ ਵੀ ਦਿੱਤੀ ਜਾਂਦੀ ਹੈ। ਖਾਸ ਕਰਕੇ ਘਰੇਲੂ ਔਰਤਾਂ ਲਈ ਇਹ ਸਿਖਲਾਈ ਮੁਫਤ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਕਿੱਟ ਕਾਫੀ ਮਹਿੰਗੀ ਸੀ, ਜੋ ਆਮ ਆਦਮੀ ਦੀ ਹੱਦ ਤੋਂ ਬਾਹਰ ਸੀ, ਜਿਸ ਕਰਕੇ ਕਾਲਜ ਵਲੋਂ ਇਸ 'ਤੇ ਲਗਾਤਾਰ ਕੰਮ ਕਰਕੇ ਇਕ ਸਸਤੀ ਕਿੱਟ ਤਿਆਰ ਕੀਤੀ ਗਈ ਹੈ, ਜੋ ਹਰ ਕੋਈ ਆਸਾਨੀ ਨਾਲ ਖਰੀਦ ਸਕਦਾ ਹੈ।  


author

Babita

Content Editor

Related News