ਵਿਜੀਲੈਂਸ ਦੀ ਪੁੱਛਗਿੱਛ ਮਗਰੋਂ ਭੜਕੇ ਸਾਬਕਾ ਕੈਬਨਿਟ ਮੰਤਰੀ, ਅਧਿਕਾਰੀਆਂ 'ਤੇ ਲਾਏ ਇਲਜ਼ਾਮ

Friday, Jul 28, 2023 - 08:52 PM (IST)

ਵਿਜੀਲੈਂਸ ਦੀ ਪੁੱਛਗਿੱਛ ਮਗਰੋਂ ਭੜਕੇ ਸਾਬਕਾ ਕੈਬਨਿਟ ਮੰਤਰੀ, ਅਧਿਕਾਰੀਆਂ 'ਤੇ ਲਾਏ ਇਲਜ਼ਾਮ

ਬਠਿੰਡਾ (ਵਿਜੇ ਵਰਮਾ): ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋ ਚੁੱਕੇ ਗੁਰਪ੍ਰੀਤ ਸਿੰਘ ਕਾਂਗੜ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜੀਲੈਂਸ ਵਿਭਾਗ ਅੱਗੇ 6ਵੀਂ ਵਾਰ ਪੇਸ਼ ਹੋਏ। ਸਵੇਰੇ 10.30 ਵਜੇ ਉਹ ਵਿਜੀਲੈਂਸ ਦਫ਼ਤਰ ਪਹੁੰਚੇ ਪਰ ਪੁੱਛਗਿੱਛ ਅਧਿਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ 2 ਘੰਟੇ ਇੰਤਜ਼ਾਰ ਕਰਨਾ ਪਿਆ ਅਤੇ ਫ਼ਿਰ 3.30 ਵਜੇ ਤਕ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਗਏ। 

ਇਹ ਖ਼ਬਰ ਵੀ ਪੜ੍ਹੋ - ਤੜਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ, ਛੱਪੜ 'ਚੋਂ ਮਿਲੀ ਲਾਸ਼

5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਵਿਜੀਲੈਂਸ ਨੇ ਉਨ੍ਹਾਂ ਤੋਂ ਆਲਤੂ-ਫ਼ਾਲਤੂ ਸਵਾਲ ਪੁੱਛੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਤੇ ਨਾ ਹੀ ਉਹ ਤੱਥਾਂ 'ਤੇ ਅਧਾਰਤ ਸਨ। ਪੁੱਛਗਿੱਛ ਮਗਰੋਂ ਬਾਹਰ ਆਉਮ 'ਤੇ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਉਨ੍ਹਾਂ ਤੋਂ ਵਾਰ-ਵਾਰ 250 ਏਕੜ ਜ਼ਮੀਨ ਬਾਰੇ ਪੁੱਛਗਿੱਛ ਕਰਦੀ ਰਹੀ ਜਦਕਿ ਉਨ੍ਹਾਂ ਕੋਲ ਅਜਿਹੀ ਕੋਈ ਜ਼ਮੀਨ ਨਹੀਂ ਹੈ। ਕਾਂਗੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਜ਼ਮੀਨ ਮੇਰੇ ਨਾਂ ਲਵਾ ਦਿਓ, ਫ਼ਿਰ ਪੁੱਛਗਿੱਛ ਕਰ ਲੈਣਾ। .

ਇਹ ਖ਼ਬਰ ਵੀ ਪੜ੍ਹੋ - Byju's ਦੀ ਮਹਿਲਾ ਮੁਲਾਜ਼ਮ ਦਾ ਛਲਕਿਆ ਦਰਦ, ਅੱਖਾਂ 'ਚ ਹੰਝੂ ਭਰ ਕਿਹਾ- "ਖ਼ੁਦਕੁਸ਼ੀ ਲਈ ਹੋ ਜਾਵਾਂਗੀ ਮਜਬੂਰ..."

ਵਿਜੀਲੈਂਸ ਜਾਂਚ ਦਾ ਸਾਹਮਣਾ ਕਰਦੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਿਦੇਸ਼ ਜਾਣ ਤੋਂ ਵੀ ਰੋਕਿਆ ਗਿਆ ਸੀ ਜਿਸ ਬਾਰੇ ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਸਰਕਾਰ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਜਾਣ-ਬੁੱਝਕੇ ਪਰੇਸ਼ਾਨ ਕਰ ਰਹੇ ਹਨ। ਵਿਜੀਲੈਂਸ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆਂ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੂੰ ਚਾਹ, ਪਾਣੀ ਤਕ ਨਹੀਂ ਪੁੱਛਿਆ ਗਿਆ, ਜਦਕਿ ਉਹ ਮੰਤਰੀ ਰਹਿ ਚੁੱਕੇ ਹਨ। ਵਿਭਾਗ ਦੇ ਅਧਿਕਾਰੀਆਂ ਦਾ ਉਨ੍ਹਾਂ ਪ੍ਰਤੀ ਵਤੀਰਾ ਪਰੇਸ਼ਾਨ ਕਰਨ ਵਾਲਾ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News