''ਗੁਰਪਤਵੰਤ ਪੰਨੂ ਨੂੰ ਥੱਪੜ ਮਾਰਨ ਵਾਲੇ ਨੂੰ 11,000 ਡਾਲਰ ਦਾ ਇਨਾਮ''
Wednesday, Apr 17, 2019 - 12:29 PM (IST)
![''ਗੁਰਪਤਵੰਤ ਪੰਨੂ ਨੂੰ ਥੱਪੜ ਮਾਰਨ ਵਾਲੇ ਨੂੰ 11,000 ਡਾਲਰ ਦਾ ਇਨਾਮ''](https://static.jagbani.com/multimedia/2019_4image_12_28_440406957gurpatwant.jpg)
ਲੁਧਿਆਣਾ (ਮਹੇਸ਼) : ਹਿੰਦੂ ਨਿਆਂਪੀਠ ਨੇ 'ਸਿੱਖ ਰਿਫਰੈਂਡਮ 2020' ਮੁਹਿੰਮ ਦੀ ਆੜ 'ਚ ਪੰਜਾਬ ਨੂੰ ਫਿਰ ਅੱਤਵਾਦ ਦੀ ਭੱਠੀ 'ਚ ਧੱਕਣ ਦਾ ਯਤਨ ਕਰ ਰਹੇ ਗੁਰਪਤਵੰਤ ਸਿੰਘ ਪੰਨੂ ਨੂੰ ਥੱਪੜ ਮਾਰਨ ਵਾਲੇ ਨੂੰ 11,000 ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪੀਠ ਦੇ ਬੁਲਾਰੇ ਪ੍ਰਵੀਨ ਡੰਗ ਨੇ ਕਿਹਾ ਕਿ ਜੋ ਕੋਈ ਵੀ ਇਹ ਸ਼ਰਤ ਪੂਰੀ ਕਰੇਗਾ, ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ। ਡੰਗ ਨੇ ਕਿਹਾ ਕਿ ਵਿਦੇਸ਼ਾਂ 'ਚ ਰਹਿ ਰਹੇ ਵੱਖਵਾਦੀਆਂ ਨੇ ਭਾਰਤ ਖਿਲਾਫ ਅਣ ਐਲਾਨੀ ਜੰਗ ਛੇੜ ਰੱਖੀ ਹੈ ਅਤੇ 'ਸਿੱਖ ਰਿਫਰੈਂਡਮ 2020' ਮੁਹਿੰਮ ਚਲਾ ਕੇ ਖਾਲਿਸਤਾਨੀ ਲਹਿਰ ਨੂੰ ਮੁੜ ਹਵਾ ਦੇਣ ਦੇ ਯਤਨਾਂ 'ਚ ਲੱਗੇ ਹੋਏ ਹਨ। ਇੰਨਾ ਹੀ ਨਹੀਂ, ਇਨ੍ਹਾਂ ਦੇ ਦਬਾਅ 'ਚ ਕੈਨੇਡਾ ਦੇ ਜਸਟਿਸ ਟਰੂਡੋ ਉੱਥੋਂ ਦੀ ਕੱਟੜਪੰਥੀ ਸਿੱਖ ਵੋਟ ਹਾਸਲ ਕਰਨ ਲਈ ਅਜਿਹੇ ਤੱਤਾਂ ਨੂੰ ਪਨਾਹ ਦੇ ਰਹੇ ਹਨ। ਪ੍ਰਵੀਨ ਨੇ ਕਿਹਾ ਕਿ ਕੈਨੇਡਾ 'ਚ ਰਹਿਣ ਵਾਲੇ ਰਾਸ਼ਟਰਵਾਦੀ ਭਾਰਤੀਆਂ ਨੂੰ ਇਸ ਦਾ ਸਖਤ ਨੋਟਿਸ ਲੈਂਦੇ ਹੋਏ ਅਜਿਹੇ ਸ਼ਰਾਰਤੀ ਤੱਤਾਂ ਨੂੰ ਉੱਥੋਂ ਕੱਢਣ ਲਈ ਕਲੀਨ ਕੈਨੇਡਾ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਆਉਣ ਵਾਲੇ ਸਮੇਂ 'ਚ ਭਸਮਾਸੁਰ ਸਾਬਤ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸੁਰੇਸ਼ ਕੌਸ਼ਿਕ, ਸਤੀਸ਼ ਕਵਾਤਰਾ, ਹੈਪੀ ਮਲਹੋਤਰਾ ਆਦਿ ਵੀ ਹਾਜ਼ਰ ਸਨ।