ਗੁਰਦੁਆਰਾ ਸਾਹਿਬ ''ਚ ਪਰਿਕਰਮਾ ਕਰਦੇ ਨੌਜਵਾਨ ਦੀ ਮੌਤ, ਵੀਡੀਓ ਵਾਇਰਲ

Monday, Mar 05, 2018 - 07:24 PM (IST)

ਜਗਰਾਓਂ : ਗੁਰਦੁਆਰਾ ਸਾਹਿਬ ਵਿਚ ਪਰਿਕਰਮਾ ਕਰਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਘਟਨਾ ਜਗਰਾਓਂ ਦੇ ਮੋਰੀ ਗੇਟ ਗੁਰਦੁਆਰਾ ਸਾਹਿਬ ਦੀ ਹੈ। ਹੈਰਾਨ ਕਰਨ ਵਾਲੀ ਇਹ ਘਟਨਾ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਇਕ ਸਿੱਖ ਨੌਜਵਾਨ ਗੁਰਦੁਆਰਾ ਸਾਹਿਬ ਵਿਚ ਗੁਰੂ ਸਾਹਿਬ ਅੱਗੇ ਮੱਥਾ ਟੇਕਦਾ ਹੈ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਿਕਰਮਾ ਕਰਨ ਲੱਗਦਾ ਹੈ। ਇਸ ਦੌਰਾਨ ਅਚਾਨਕ ਉਹ ਹੇਠਾਂ ਬੈਠਦਾ ਹੋਇਆ ਡਿੱਗ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਗੁਰਦੁਆਰਾ ਸਾਹਿਬ ਵਿਚ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।


Related News