ਕੈਨੇਡਾ ''ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

Saturday, Aug 05, 2023 - 06:29 PM (IST)

ਕੈਨੇਡਾ ''ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

ਗੁਰਦਾਸਪੁਰ (ਗੁਰਪ੍ਰੀਤ)- ਚੰਗੇ ਭਵਿੱਖ ਦੀ ਭਾਲ 'ਚ ਵਿਦੇਸ਼ ਗਏ ਨੌਜਵਾਨ ਰਜਤ ਮਹਿਰਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਜਤ ਮਹਿਰਾ ਗੁਰਦਾਸਪੁਰ, ਮੁਹੱਲਾ ਇਸਲਾਮਾਬਾਦ ਤੋਂ 26 ਜੂਨ ਨੂੰ ਐੱਮ. ਬੀ. ਏ. ਕਰਨ ਲਈ ਸੱਟਡੀ ਵਿਜ਼ਾ 'ਤੇ ਕੈਨੇਡਾ ਗਿਆ ਸੀ ਪਰ 20 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਰਜਤ ਮਹਿਰਾ ਦੀ 16 ਦਿਨ ਬਾਅਦ ਲਾਸ਼ ਗੁਰਦਾਸਪੁਰ ਪਹੁੰਚੀ ਹੈ। ਮ੍ਰਿਤਕ ਲਾਸ਼ ਘਰ ਪਹੁੰਚਿਆਂ ਦੀ ਪੂਰੇ ਪਿੰਡ ਅਤੇ ਘਰ 'ਚ ਸੋਗ ਦੀ ਲਹਿਰ ਦੌੜ ਗਈ । ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਭੈਣਾਂ ਨੇ ਆਪਣੇ ਮ੍ਰਿਤਕ ਭਰਾਂ ਨੂੰ ਰੋਂਦੇ ਹੋਏ ਸਿਰ ਦੇ ਸਿਹਰਾ ਅਤੇ ਰੱਖੜੀ ਬੰਨ੍ਹ ਕੇ ਅੰਤਿਮ ਵਿਦਾਈ ਦਿੱਤੀ।

ਇਹ ਵੀ ਪੜ੍ਹੋ-  ਆਈ ਫਲੂ ਦੀ ਲਪੇਟ 'ਚ ਆਇਆ ਪੰਜਾਬ ਦਾ ਇਹ ਜ਼ਿਲ੍ਹਾ, 80 ਫ਼ੀਸਦੀ ਬੱਚੇ-ਬਜ਼ੁਰਗ ਹੋ ਚੁੱਕੇ ਪ੍ਰਭਾਵਿਤ

ਮ੍ਰਿਤਕ ਦੇ ਪਿਤਾ ਅਸ਼ਵਨੀ ਮਹਿਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸਦਾ ਪੁੱਤਰ 26 ਜੂਨ ਨੂੰ ਕੈਨੇਡਾ ਦੇ ਵੈਨਕੂਵਰ 'ਚ ਪੜ੍ਹਨ ਗਿਆ ਸੀ।  ਹੌਸਟਲ 'ਚ ਉਹ ਆਪਣੇ ਇਕ ਦੋਸਤ ਨਾਲ ਕਮਰੇ 'ਚ ਰਹਿੰਦਾ ਸੀ।  ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਰੋਜ਼ਾਨਾ ਦੀ ਤਰ੍ਹਾਂ ਕੰਮ ਖ਼ਤਮ ਕਰਕੇ ਸੌਂ ਗਿਆ। ਜਦੋਂ ਉਹ ਸਵੇਰੇ ਨਹੀਂ ਉੱਠਿਆ ਤਾਂ ਪਤਾ ਲੱਗਾ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ ਉੱਥੋਂ ਦੇ ਲੋਕਾਂ ਨੇ ਭਾਰਤੀ ਮੈਸੇਜ ਨਾਲ ਸੰਪਰਕ ਕੀਤਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਗੁਰਦਾਸਪੁਰ ਭੇਜਣ ਦੀ ਅਪੀਲ ਕੀਤੀ। ਇਸ ਦੌਰਾਨ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।

ਇਹ ਵੀ ਪੜ੍ਹੋ-  ਚੰਡੀਗੜ੍ਹ ਰੂਟ 'ਤੇ ਚੱਲਦੀ ਪਨ ਬੱਸ ਨੂੰ ਲੱਗੀ ਭਿਆਨਕ ਅੱਗ, ਸੜ ਕੇ ਹੋਈ ਸੁਆਹ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News