ਸੰਨੀ ਦਿਓਲ ਦੀ ਕੀ ਲੋੜ ਫਿਲਮ ਤਾਂ ਲੰਗਾਹ ਦੀ ਵੀ ਹਿੱਟ ਸੀ : ਰੰਧਾਵਾ (ਵੀਡੀਓ)
Wednesday, Apr 24, 2019 - 11:55 AM (IST)
ਗੁਰਦਾਸਪੁਰ : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਤੇ ਭਾਜਪਾ ਨੂੰ ਘੇਰਿਆ ਹੈ। ਉਨ੍ਹਾਂ ਸੰਨੀ ਦਿਓਲ ਨੂੰ ਭਾਜਪਾ 'ਚ ਸ਼ਾਮਲ ਕਰ ਸਬੰਧੀ ਬੋਲਦਿਆਂ ਕਿਹਾ ਕਿ ਸੰਨੀ ਦਿਓਲ ਦੀ ਕੀ ਲੋੜ ਸੀ, ਕਲਾਕਾਰ ਤਾਂ ਲੰਗਾਹ ਵੀ ਬਹੁਤ ਵਧੀਆ ਸੀ। ਉਸ ਦੀ ਵੀ ਤਾਂ ਫਿਲਮ ਆਈ ਹੋਈ ਸੀ। ਜੇਕਰ ਭਾਜਪਾ ਨੂੰ ਕਲਾਕਾਰ ਦੀ ਜਰੂਰਤ ਸੀ ਤਾਂ ਉਹ ਬਾਦਲਾ ਕੋਲੋ ਲੰਗਾਹ ਨੂੰ ਲੈ ਆਉਂਦੇ।
ਇਸ ਸਬੰਧੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਸੰਨੀ ਦਿਓਲ ਨੂੰ ਉਮੀਦਵਾਰ ਬਣਾਉਣ 'ਤੇ ਭਾਜਪਾ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ 'ਮੈਂ ਕਿਹੜਾ ਕੋਈ ਹਾਊਆ ਹਾਂ, ਜੋ ਭਾਜਪਾ ਨੂੰ ਸਨੀ ਦਿਉਲ ਨੂੰ ਲਿਆਉਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਕਿਸ ਗੱਲ ਤੋਂ ਡਰ ਰਹੀ ਹੈ।