ਸੰਨੀ ਦਿਓਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਨਿਤਿਨ ਗਡਕਰੀ ਨੂੰ ਮਿਲੇ, ਕੀਤੀਆਂ ਇਹ ਖ਼ਾਸ ਮੰਗਾਂ

Tuesday, Sep 01, 2020 - 03:47 PM (IST)

ਸੰਨੀ ਦਿਓਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਨਿਤਿਨ ਗਡਕਰੀ ਨੂੰ ਮਿਲੇ, ਕੀਤੀਆਂ ਇਹ ਖ਼ਾਸ ਮੰਗਾਂ

ਗੁਰਦਾਸਪੁਰ : ਚੋਣਾਂ ਜਿੱਤ ਕੇ ਮੁੰਬਈ ਦਾ ਰੁਖ ਕਰਨ ਵਾਲੇ ਸੰਨੀ ਦਿਓਲ ਨੂੰ ਤਾਲਾਬੰਦੀ ਲੱਗਣ ਦੇ ਪੰਜ ਬਾਅਦ ਮਹੀਨਿਆਂ ਹੁਣ ਸਾਂਸਦ ਸੰਨੀ ਦਿਓਲ ਨੂੰ ਆਪਣੇ ਹਲਕੇ ਦੇ ਸਰਵਪੱਖੀ ਵਿਕਾਸ ਦੀ ਚਿੰਤਾ ਸਤਾਉਣ ਲੱਗ ਗਈ ਹੈ। ਇਸ ਨੂੰ ਲੈ ਕੇ ਅੱਜ ਉਨ੍ਹਾਂ ਵਲੋਂ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। 

ਇਹ ਵੀ ਪੜ੍ਹੋ : ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇ 'ਚ ਲੱਗਦੇ ਭਰਾ ਨੇ ਵੀ ਤੋੜਿਆ ਦਮ

ਇਸ ਸਬੰਧੀ ਸੰਨੀ ਦਿਓਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਕਿ ਉਨ੍ਹਾਂ ਨੇ ਬਟਾਲਾ ਨੂੰ ਫੋਰਲੇਨ ਰੋਡ ਨਾਲ ਦਿੱਲੀ ਕਟਰਾ ਐਕਸਪ੍ਰੈਸ ਵੇ ਨਾਲ ਜੋੜਨ ਲਈ, ਗੁਰੂਦੁਆਰਾ ਸ਼੍ਰੀ ਬਾਰਠ ਸਾਹਿਬ ਨੂੰ ਜਾਣ ਵਾਲੇ ਰਾਹ ਤੇ ਪੈਂਦੇ ਪੁਲ ਦੇ ਨਿਰਮਾਨ ਲਈ, ਮਕੌੜਾ ਪਤਨ ਤੇ ਪੁਲ ਦੇ ਨਿਰਮਾਨ ਸੰਬੰਧੀ ਅਤੇ ਚੱਕੀ ਤੋਂ ਕਟੋਰੀ ਬੰਗਲਾ ਰੋਡ ਦੇ ਨਿਰਮਾਨ ਸ਼ੁਰੂ ਕਰਵਾਉਣ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਮੰਤਰੀ ਨਿਤਿਨ ਗਡਕਰੀ ਨੇ ਜਲਦੀ ਹੀ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਮੰਤਰਾਲੇ ਵਲੋਂ ਲੋਕ ਸਭਾ ਗੁਰਦਾਸਪੁਰ ਦੇ ਇਨ੍ਹਾਂ ਕਾਰਜਾਂ ਬਾਰੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ

ਇਥੇ ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਸੰਨੀ ਦਿਓਲ ਨੇ ਆਪਣੇ ਹਲਕੇ ਦੇ ਸਿਵਲ ਹਸਪਤਾਲਾਂ ਨੂੰ ਕੋਰੋਨਾ ਨਾਲ ਲੜਨ ਦਾ ਜ਼ਰੂਰੀ ਸਾਮਾਨ ਭੇਜਿਆ, ਜਿਸ 'ਚ 1000 ਪੀ.ਪੀ.ਈ. ਕਿੱਟਾਂ, 1000 ਮਾਸਕ ਅਤੇ 1000 ਬੈੱਡਸ਼ੀਟਸ ਸ਼ਾਮਲ ਹਨ।
 


author

Baljeet Kaur

Content Editor

Related News