ਬਸਪਾ ਦਾ ਹਾਥੀ ਨਹੀਂ ਦੇਵੇਗਾ ਗੁਰਦਾਸਪੁਰ ਗੇੜੇ!

09/23/2017 7:24:35 AM

ਲੁਧਿਆਣਾ  (ਮੁੱਲਾਂਪੁਰੀ) - ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਜ਼ਿਮਨੀ ਲੋਕ ਸਭਾ ਚੋਣ ਲਈ ਭਾਵੇਂ ਸਾਰੀਆਂ ਪਾਰਟੀਆਂ ਨੇ ਕਮਰ ਕੱਸੇ ਕਰ ਲਏ ਹਨ ਜਦੋਂਕਿ ਆਪ ਤੇ ਕਾਂਗਰਸ ਨੇ ਤਾਂ ਉਮੀਦਵਾਰ ਵੀ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ ਪਰ ਇਸ ਵਾਰ ਬਹੁਜਨ ਸਮਾਜ ਪਾਰਟੀ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਦੂਰ ਹੀ ਰਹੇਗੀ। ਇਸ ਸਬੰਧੀ ਅੱਜ ਜਦੋਂ ਬਸਪਾ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਸੀਟ ਬਸਪਾ ਨਹੀਂ ਲੜੇਗੀ। ਇਸ ਤੋਂ ਸਾਫ ਹੋ ਗਿਆ ਕਿ ਗੁਰਦਾਸਪੁਰ ਦੇ ਚੋਣ ਦੰਗਲ ਬਸਪਾ ਦਾ ਹਾਥੀ ਗੇੜੇ ਨਹੀਂ ਦੇਵੇਗਾ। ਦੱਸਣਯੋਗ ਹੈ ਭਾਵੇਂ ਗੁਰਦਾਸਪੁਰ ਵਿਚ ਬਸਪਾ ਨੇ ਚੋਣ ਲੜਨ ਤੋਂ ਸਾਫ ਨਾਂਹ ਕਰ ਦਿੱਤੀ ਹੈ ਪਰ ਇਕ ਸਮਾਂ ਸੀ ਜਦੋਂ ਗੁਰਦਾਸਪੁਰ ਦੇ ਨਾਲ ਲੱਗਦੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਬਸਪਾ ਦੇ ਬਾਨੀ ਬਾਬੂ ਕਾਸ਼ੀ ਰਾਮ ਨੇ ਚੋਣ ਲੜੀ ਸੀ ਤਾਂ ਗੁਰਦਾਸਪੁਰ ਤੱਕ ਬਸਪਾ ਦਾ ਦਬਦਬਾ ਹੁੰਦਾ ਸੀ ਪਰ ਇਸ ਵਾਰ ਹਾਥੀ ਗੁਰਦਾਸਪੁਰ ਦੇ ਮੈਦਾਨ ਵਿਚ ਨਹੀਂ ਜਾਵੇਗਾ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਗੁਰਦਾਸਪੁਰ ਹਲਕੇ ਵਿਚ ਬੈਠੀ ਬਸਪਾ ਦੀ ਪੱਕੀ ਵੋਟ ਕਿਸ ਦੀ ਗੱਡੀ ਚੜ੍ਹਦੀ ਹੈ।


Related News