ਇਸਰੋ ਬਣਾਏਗਾ ਚੰਦਰਯਾਨ-4 ਦਾ ਲੈਂਡਰ ਤੇ ਜਾਪਾਨ ਦੇਵੇਗਾ ਰੋਵਰ

Monday, Apr 15, 2024 - 11:46 AM (IST)

ਇਸਰੋ ਬਣਾਏਗਾ ਚੰਦਰਯਾਨ-4 ਦਾ ਲੈਂਡਰ ਤੇ ਜਾਪਾਨ ਦੇਵੇਗਾ ਰੋਵਰ

ਹਮੀਰਪੁਰ (ਏਜੰਸੀ)- ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਏਜੰਸੀਆਂ ਵੀ ਇਸ ਤੋਂ ਪ੍ਰਭਾਵਿਤ ਹਨ ਅਤੇ ਹੁਣ ਉਹ ਵੀ ਇਸ ’ਚ ਦਿਲਚਸਪੀ ਦਿਖਾ ਰਹੀਆਂ ਹਨ। ਹੁਣ ਚੰਦਰਯਾਨ-4 ’ਚ ਜੋ ਲੈਂਡਰ ਮਾਡਿਊਲ ਹੋਵੇਗਾ, ਉਹ ਇਸਰੋ ਬਣਾਏਗਾ ਅਤੇ ਜਾਪਾਨ ਦੀ ਸਪੇਸ ਏਜੰਸੀ ਜਾਕਸਾ ਰੋਵਰ ਮਾਡਿਊਲ ਬਣਾਏਗੀ। ਇਹ ਗੱਲ ਐੱਨ. ਆਈ. ਟੀ. ਹਮੀਰਪੁਰ ’ਚ ਇਸਰੋ ਦੇ ਵਿਗਿਆਨੀ ਸਮਨੀਤ ਠਾਕੁਰ ਨੇ ਐੱਨ. ਆਈ. ਟੀ. ਹਮੀਰਪੁਰ ਦੇ ਸਾਲਾਨਾ ਟੈੱਕ ਫੈਸਟ ਨਿੰਬਸ ਪ੍ਰੋਗਰਾਮ ’ਚ ਕਹੀ। ਇਸ ’ਚ ਇਸਰੋ ਦੇ ਵਿਗਿਆਨੀ ਵੀ ਆਏ ਹਨ। ਫੈਸਟ ’ਚ ਇੰਜੀਨੀਅਰਿੰਗ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਅੰਤਰਰਾਸ਼ਟਰੀ ਏਜੰਸੀਆਂ ਜਦੋਂ ਮਿਲ ਕੇ ਕੰਮ ਕਰਦੀਆਂ ਹਨ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਮਨੀਤ ਠਾਕੁਰ ਜ਼ਿਲਾ ਬਿਲਾਸਪੁਰ ਦੇ ਬਰਠੀਂ ਦੇ ਰਹਿਣ ਵਾਲੇ ਹਨ ਅਤੇ ਬਰਠੀਂ ਤੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪੂਰੀ ਕੀਤੀ।

ਇਹ ਵੀ ਪੜ੍ਹੋ : ਲਾਰੈਂਸ ਦੇ ਭਰਾ ਨੇ ਲਈ ਸਲਮਾਨ ਖਾਨ ਦੇ ਘਰ 'ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ, ਕਿਹਾ- 'ਇਹ ਤਾਂ ਸਿਰਫ਼ ਟ੍ਰੇਲਰ ਸੀ'

ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਦੇਸ਼ ਲਈ ਕੁਝ ਵੱਖਰਾ ਕਰਨ ਦੀ ਇੱਛਾ ਸੀ। ਪੁਲਾੜ ਵਿਗਿਆਨ ਦੀ ਵਰਤੋਂ ਆਮ ਆਦਮੀ ਦੇ ਜੀਵਨ ’ਚ ਬਹੁਤ ਸਹਾਇਤਾ ਕਰਦੀ ਹੈ। ਇਸਰੋ ਪਲੈਨੇਟਰੀ ਮਿਸ਼ਨਾਂ ’ਚ ਚੁਣੌਤੀਆਂ ਅਤੇ ਸਫਲਤਾਵਾਂ ਦੋਵੇਂ ਹੁੰਦੀਆਂ ਹਨ। ... ਉਨ੍ਹਾਂ ਕਿਹਾ ਕਿ ਚੰਦਰਯਾਨ-2 ’ਚ ਲੈਂਡਰ ਵਿਕਰਮ ਨਾਲੋਂ ਸੰਪਰਕ ਟੁੱਟਣ ਤੋਂ ਬਾਅਦ ਇਸਰੋ ’ਚ ਪਲਾਨ ਬਣਾਇਆ ਕਿ ਸੰਪਰਕ ਟੁੱਟਣ ਦੇ ਕੀ ਕਾਰਨ ਸਨ। ... ਕੀ ਕਮੀ ਸੀ ਅਤੇ ਕਿੱਥੇ ਹੋਰ ਕੰਮ ਕਰਨ ਦੀ ਲੋੜ ਹੈ। ਚੰਗੀ ਤਰ੍ਹਾਂ ਮੁਲਾਂਕਣ ਤੋਂ ਬਾਅਦ ਲੈਂਡਿੰਗ ਮਾਡਿਊਲ ਨੂੰ ਮੁੜ ਡਿਜ਼ਾਈਨ ਕੀਤਾ ਗਿਆ। ਇਸ ਤੋਂ ਬਾਅਦ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਅਸਫ਼ਲਤਾ ਨੂੰ ਸਫ਼ਲਤਾ ’ਚ ਬਦਲਣ ਬਾਰੇ ਸੋਚਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News