ਦੂਜੀ ਪਤਨੀ ਦੇ ਪਿੱਛੇ ਲੱਗ ਪਹਿਲੀ ਪਤਨੀ ਤੇ ਭਤੀਜੀ ਦਾ ਕਤਲ ਕਰ ASI ਫਰਾਰ (ਵੀਡੀਓ)
Tuesday, Nov 26, 2019 - 10:18 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਪਿੰਡ ਗੱਗੋਵਾਲੀ ਤੋਂ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਲਾਜ਼ਮ ਏ.ਐੱਸ.ਆਈ ਮੰਗਲ ਸਿੰਘ ਨੇ 2 ਵਿਆਹ ਕਰਵਾਏ ਹੋਏ ਹਨ। ਉਸ ਨੇ ਆਪਣੀ ਦੂਸਰੀ ਪਤਨੀ ਨਾਲ ਮਿਲ ਕੇ ਪਹਿਲੀ ਪਤਨੀ ਤੇ ਭਤੀਜੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਰਿਸ਼ਤੇਦਾਰ ਦਾ ਕਹਿਣਾ ਕਿ ਜ਼ਮੀਨ ਦੇ ਚੱਕਰ 'ਚ ਇਹ 2 ਕਤਲ ਕੀਤੇ ਗਏ ਹਨ। ਉਨ੍ਹਾਂ ਵੱਲੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੁੱਖ ਦੋਸ਼ੀ ਮੰਗਲ ਸਿੰਘ ਦੂਸਰਾ ਉਸ ਦੀ ਪਤਨੀ ਤੇ ਤੀਸਰਾ ਦੋਸ਼ੀ ਦੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।