ਆਯੁਰਵੇਦ ਰਾਹੀਂ ਬਿਨਾਂ ਆਪ੍ਰੇਸ਼ਨ ਗੋਡਿਆਂ ਦੀ ਦਰਦ ਦਾ ਇਲਾਜ ਸੰਭਵ : ਉੱਪਲ
Sunday, Mar 31, 2019 - 04:51 AM (IST)
ਗੁਰਦਾਸਪੁਰ (ਗੋਰਾਇਆ)-ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਬਟਾਲਾ ਦੇ ਅੈੱਮ.ਡੀ. ਤਾਰਾ ਸਿੰਘ ਉੱਪਲ ਕਹਿੰਦੇ ਹਨ ਕਿ ਗੋਡਿਆਂ ਦੇ ਦਰਦ ਦੀ ਸਮੱਸਿਆ ਨੂੰ ਬਜ਼ੁਰਗਾਂ ਦੀ ਸਮੱਸਿਆ ਮੰਨਿਆ ਜਾਂਦਾ ਸੀ ਪਰ ਪਿਛਲੇ ਕੁੱਝ ਸਾਲਾਂ ’ਚ ਜਵਾਨ ਤੇ ਬੱਚੇ ਤੱਕ ਇਸ ਰੋਗ ਦੇ ਸ਼ਿਕਾਰ ਹੁੰੰਦੇ ਜਾ ਰਹੇ ਹਨ। ਸ਼ਹਿਰਾਂ ’ਚ ਤੇਜ਼ ਰਫ਼ਤਾਰ ਜ਼ਿੰਦਗੀ ਦੇ ਕਾਰਨ, ਖਾਣ-ਪੀਣ ਤੇ ਕਸਰਤ ਆਦਿ ’ਤੇ ਉਚਿਤ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱîਸਿਆ ਪੈਦਾ ਹੁੰਦੀ ਹੈ। ਵੈਦਿਕ ਕਰਮਾ ਹਸਪਤਾਲ ਦੇ ਡਾਕਟਰਾਂ ਅਨੁਸਾਰ ਗੋਡੇ ਇਕ ਕਮਜ਼ੋਰ ਸਾਇਨੇਵਲ ਫਲੂਡ ਵਾਲਾ ਜੋਡ਼ ਹਨ। ਇਹ ਸਰੀਰ ਦਾ ਸਭ ਤੋਂ ਅਹਿਮ ਜੋਡ਼ ਹੈ। ਇਸ ਜੋਡ਼ ’ਚ ਚਾਰ ਹੱਡੀਆਂ ਸ਼ਾਮਿਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੋਡਿਆਂ ਦੀ ਤਕਲੀਫ਼ ਨੂੰ ਲੈ ਕੇ ਅਕਸਰ ਲੋਕ ਆਪ੍ਰੇਸ਼ਨ ਨੂੰ ਤਵੱਜੋਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ਪਰ ਹੁਣ ਗੋਡਿਆਂ ਤੋਂ ਪੀਡ਼ਤ ਮਰੀਜ਼ ਨੂੰ ਆਪ੍ਰੇਸ਼ਨ ਵਰਗੀ ਭਾਰੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਕਿਉਕਿ ਵੈਦਿਕ ਕਰਮਾ ਹਸਪਤਾਲ ’ਚ ਬਿਨਾਂ ਆਪ੍ਰੇਸਨ ਸਿਰਫ਼ ਆਯੁਰਵੈਦਿਕ ਦਵਾਈਆਂ ਅਤੇ ਪੰਚਕਰਮਾ ਥੈਰੇਪੀ ਦੀ ਵਿਧੀ ਰਾਹੀਂ ਵੀ ਗੋਡੇ ਠੀਕ ਕੀਤੇ ਜਾ ਸਕਦੇ ਹਨ। ਤਾਰਾ ਪਿੰਡ ਉੱਪਲ ਨੇ ਦੱਸਿਆ ਕਿ ਵੈਦਿਕ ਕਰਮਾ ਹਸਪਤਾਲ ਹੁਣ ਤੱਕ ਬਹੁਤ ਸਾਰੇ ਮਰੀਜ਼ਾਂ ਨੂੰ ਬਿਨਾਂ ਆਪ੍ਰੇਸ਼ਨ ਗੋਡਿਆਂ ਦੀ ਤਕਲੀਫ਼ ਤੋਂ ਰਾਹਤ ਦਿਵਾ ਚੁੱਕਾ ਹੈ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਵਧੀਆ ਹਸਪਤਾਲ ਹੈ, ਜਿੱਥੇ ਹਰ ਬੀਮਾਰੀ ਦਾ ਇਲਾਜ 100% ਆਯੁਰਵੇਦ ਵਿਧੀ ਰਾਹੀਂ ਕੀਤਾ ਜਾਂਦਾ ਹੈ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ’ਚ ਮਰੀਜ਼ਾਂ ਲਈ ਹੈਲਪ ਡੈਸਕ, ਲੈਬ, ਪੰਚਕਰਮਾ, ਗਾਇਨੀ ਓ.ਟੀ. ਤੇ ਫਾਰਮੇਸੀ ਆਦਿ ਦੀਆਂ ਸਹੁੂਲਤਾਂ ਹਨ।