ਪ੍ਰਾਈਵੇਟ ਡਾਕਟਰ ਦੀ ਅਣਗਹਿਲੀ ਨਾਲ ਨਵ ਜਨਮੀ ਬੱਚੀ ਦੀ ਮੌਤ, ਪਰਿਵਾਰ ਨੇ ਵੱਡੇ ਇਲਜ਼ਾਮ
Thursday, Jan 09, 2025 - 03:27 PM (IST)
ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਵਿੱਚ ਇੱਕ ਪਰਿਵਾਰ ਨੇ ਨਿੱਜੀ ਹਸਪਤਾਲ ਦੇ ਡਾਕਟਰ ’ਤੇ ਦੋ ਮਹੀਨੇ ਦੀ ਬੱਚੀ ਦਾ ਗਲਤ ਇਲਾਜ ਕਰਨ ਦੇ ਦੋਸ਼ ਲਗਾਏ ਹਨ। ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਤੇ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਲਗਾ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਬੱਚੀ ਨੂੰ ਗਲਤ ਇੰਜੈਕਸ਼ਨ ਲਗਾਇਆ ਗਿਆ ਜੋ ਬੱਚੀ ਨੂੰ ਰਿਐਕਸ਼ਨ ਕਰ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ,ਜਦਕਿ ਡਾਕਟਰ ਦਾ ਕਹਿਣਾ ਹੈ ਕਿ ਬੱਚੀ ਜਨਮ ਤੋਂ ਹੀ ਕਈ ਬਿਮਾਰੀਆਂ ਨਾਲ ਪੀੜਤ ਸੀ ਅਤੇ ਉਸ ਦੀ ਮੌਤ ਇੰਫੈਕਸ਼ਨ ਕਾਰਨ ਮੌਤ ਹੋਈ ਹੈ ।
ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ
ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਦਾਦਾ ਜੀਵਨ ਕੁਮਾਰ ਵਾਸੀ ਪਿੰਡ ਤਲਵੰਡੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੋਤਰੀ ਨੂੰ 20 ਤਰੀਕ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਉਹ ਦੁੱਧ ਨਹੀਂ ਸੀ ਪੀਂਦੀ । ਹਸਪਤਾਲ ਦੇ ਡਾਕਟਰ ਨੇ ਕੁਝ ਦਿਨ ਦੀਆਂ ਦਵਾਈਆਂ ਦੇ ਕੇ ਕਿਹਾ ਕਿ ਬੱਚੀ ਬਿਲਕੁਲ ਠੀਕ-ਠਾਕ ਹੈ ਪਰ ਛੇ ਦਿਨ ਦਵਾਈ ਖਾਣ ਨਾਲ ਵੀ ਉਹ ਠੀਕ ਨਹੀਂ ਹੋਈ ਤਾਂ ਮੁੜ ਉਸ ਨੂੰ ਇਸੇ ਡਾਕਟਰ ਕੋਲ ਲਿਆਂਦਾ ਗਿਆ ਅਤੇ ਡਾਕਟਰ ਨੇ ਮੁੜ ਉਸ ਨੂੰ ਕੁਝ ਦਿਨ ਦੀਆਂ ਦਵਾਈਆਂ ਦੇ ਦਿੱਤੀਆਂ,ਪਰ ਬੱਚੀ ਨੂੰ ਫਰਕ ਨਾ ਪਿਆ ਤਾਂ ਡਾਕਟਰ ਵੱਲੋਂ 1 ਜਨਵਰੀ ਨੂੰ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰ ਲਿਆ ਗਿਆ ਤੇ ਸਾਰੇ ਟੈਸਟ ਸਕੈਨਿੰਗ ਆਦਿ ਕਰਵਾਉਣ ਤੋਂ ਬਾਅਦ ਕਿਹਾ ਕਿ ਇਹ ਬਿਲਕੁਲ ਠੀਕ-ਠਾਕ ਹੈ ਪਰ ਇਸ ਦਾ ਕੁਝ ਦਿਨ ਹਸਪਤਾਲ ਵਿੱਚ ਇਲਾਜ ਚੱਲੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸ਼ਿਵ ਸੈਨਾ ਪ੍ਰਧਾਨ ਦੇ ਘਰ 'ਤੇ ਤਾਬੜਤੋੜ ਫਾਇਰਿੰਗ
ਬੱਚੀ ਦੇ ਦਾਦਾ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਬੱਚੀ ਨੂੰ ਇੱਕ ਅਜਿਹਾ ਇੰਜੈਕਸ਼ਨ ਲਗਾ ਦਿੱਤਾ ਗਿਆ ਜੋ ਸ਼ਾਇਦ ਉਸ ਨੂੰ ਰਿਐਕਸ਼ਨ ਕਰ ਗਿਆ ਅਤੇ ਉਸ ਦਾ ਸਰੀਰ ਸੁੱਜਣਾ ਸ਼ੁਰੂ ਹੋ ਗਿਆ ਤੇ ਸਖ਼ਤ ਹੋ ਗਿਆ । ਜਿਸ ਤੋਂ ਬਾਅਦ 6 ਜਨਵਰੀ ਨੂੰ ਡਾਕਟਰ ਨੇ ਉਨ੍ਹਾਂ ਨੂੰ ਬਕਾਇਆ ਪੇਮੈਂਟ ਜਮਾਂ ਕਰਵਾਉਣ ਲਈ ਕਿਹਾ ਤੇ ਕਿਹਾ ਕਿ ਬੱਚੀ ਦਾ ਆਪਰੇਟ ਹੋਵੇਗਾ ਇਸ ਨੂੰ ਪੀਜੀਆਈ ਵਿਖੇ ਲੈ ਜਾਓ ਅਤੇ ਨਾਲ ਹੀ ਸਾਰੇ ਪ੍ਰਾਈਵੇਟ ਡਾਕਟਰ ਆਪਣੇ ਹਸਪਤਾਲ ਵਿਖੇ ਬੁਲਾ ਲਏ । ਬਾਅਦ ਵਿੱਚ ਬੱਚੀ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ 11:30 ਵਜੇ ਪਹੁੰਚੇ। ਬੱਚੀ ਦੇ ਦਾਦਾ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਅੰਮ੍ਰਿਤਸਰ ਦੇ ਡਾਕਟਰ ਨੇ ਮੰਨਿਆ ਹੈ ਕਿ ਬੱਚੀ ਦਾ ਪਹਿਲਾਂ ਗਲਤ ਇਲਾਜ ਦਿੱਤਾ ਗਿਆ ਹੈ। ਜਿਸ ਕਾਰਨ ਉਸ ਦੀ ਹਾਲਤ ਵਿਗੜੀ ਹੈ, ਜਿਸ ਦੇ ਪਰਿਵਾਰ ਕੋਲ ਬਕਾਇਦਾ ਸਬੂਤ ਵੀ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਦੂਜੇ ਪਾਸੇ ਬੱਚੀ ਦਾ ਇਲਾਜ ਕਰਨ ਵਾਲੇ ਡਾਕਟਰ ਚੇਤਨ ਨੰਦਾ ਦਾ ਕਹਿਣਾ ਹੈ ਕਿ ਬੱਚਾ ਜਨਮ ਜਾਤ ਹੀ ਕਈ ਬਿਮਾਰੀਆਂ ਨਾਲ ਪੀੜਤ ਸੀ ਅਤੇ ਉਸ ਦਾ ਦਿਲ ਵੀ ਕਮਜ਼ੋਰ ਸੀ। ਪਰਿਵਾਰ ਉਸ ਨੂੰ ਉਨ੍ਹਾਂ ਕੋਲ ਲੈ ਕੇ ਆਇਆ ਸੀ, ਕਿਉਂਕਿ ਉਹ ਕਈ ਦਿਨਾਂ ਤੋਂ ਦੁੱਧ ਨਹੀਂ ਪੀ ਰਿਹਾ ਸੀ ਅਤੇ ਉਸ ਦੀ ਮੌਤ ਦਾ ਕਾਰਨ ਵੀ ਕਈ ਦਿਨਾਂ ਤੋਂ ਦੁੱਧ ਨਾਂ ਪੀਣਾ ਤੇ ਇਨਫੈਕਸ਼ਨ ਹੈ, ਜਿਸ ਬਾਰੇ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਜਾ ਚੁੱਕਿਆ ਸੀ ਕਿ ਉਸ ਦੀ ਹਾਲਤ ਗੰਭੀਰ ਹੈ ਪਰ ਪਰਿਵਾਰ ਨੇ ਬੱਚੀ ਦਾ ਇਲਾਜ ਕਰਨ ਦੀ ਮਿੰਨਤ ਕੀਤੀ ਤਾਂ ਹੀ ਉਨ੍ਹਾਂ ਨੇ ਇਲਾਜ ਸ਼ੁਰੂ ਕੀਤਾ ਸੀ। ਇਸ ਵਿੱਚ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8