ਪੰਜਾਬ ਦਾ ਜਵਾਨ ਅਸਾਮ 'ਚ ਸ਼ਹੀਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਕ ਬੱਚੇ ਦਾ ਪਿਓ ਸੀ ਕਰਮਵੀਰ

Thursday, Jan 09, 2025 - 05:03 PM (IST)

ਪੰਜਾਬ ਦਾ ਜਵਾਨ ਅਸਾਮ 'ਚ ਸ਼ਹੀਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਇਕ ਬੱਚੇ ਦਾ ਪਿਓ ਸੀ ਕਰਮਵੀਰ

ਗੁਰਦਾਸਪੁਰ(ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀਵਾਨੀ ਵੱਲ ਕਲਾਂ ਦੇ ਰਹਿਣ ਵਾਲੇ ਕਰਮਵੀਰ ਸਿੰਘ ਜੋ ਆਰਮੀ ਦੇ ਗ੍ਰਿਫ 'ਚ ਤਾਇਨਾਤ ਸੀ, ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ। ਇਹ ਨੌਜਵਾਨ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ। ਇਹ ਮਹਿਕਮਾ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ 'ਚ ਆਉਂਦਾ ਹੈ , ਜੋ ਸੜਕਾਂ ਬਣਾਉਣ, ਪੁਲ ਬਣਾਉਣ, ਸੁਰੰਗਾ ਬਣਾਉਣ ਅਤੇ ਏਅਰਪੋਰਟ ਬਣਾਉਣ ਦਾ ਵੀ ਕੰਮ ਕਰਦਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸ਼ਿਵ ਸੈਨਾ ਪ੍ਰਧਾਨ ਦੇ ਘਰ 'ਤੇ ਤਾਬੜਤੋੜ ਫਾਇਰਿੰਗ

ਕਰਮਵੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ-ਪਿਤਾ, ਪਤਨੀ ਅਤੇ ਇੱਕ 14 ਸਾਲ ਦੇ ਬੱਚਾ ਛੱਡ ਗਿਆ ਹੈ। ਜਦੋਂ ਕਰਮਵੀਰ ਸਿੰਘ ਦੀ ਮੌਤ ਦਾ ਸੁਨੇਹਾ ਪਰਿਵਾਰ ਨੂੰ ਮਿਲਿਆ ਤਾਂ ਪੂਰਾ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ  ਪਿੰਡ ਸੋਗ ਦੀ ਲਹਿਰ ਹੈ। ਕਰਮਵੀਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੱਲ ਇੱਕ ਫੋਨ ਆਇਆ ਸੀ ਕਿ ਉਨ੍ਹਾਂ ਦੇ ਭਰਾ ਦਾ ਕਰੇਨ ਚਲਾਉਂਦੇ ਹੋਏ ਐਕਸੀਡੈਂਟ ਹੋ ਗਿਆ ਹੈ ਅਤੇ ਕੁਝ ਦੇਰ ਬਾਅਦ ਫਿਰ ਉਨ੍ਹਾਂ ਨੂੰ ਫੋਨ ਆਇਆ ਕਿ ਕਰਮਵੀਰ ਸ਼ਹੀਦ ਹੋ ਗਿਆ ਹੈ, ਜਿਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੇਗੀ। 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ

ਇਸੇ ਮਹਿਕਮੇ 'ਚੋਂ ਸੇਵਾ ਮੁਕਤ ਹੋ ਕੇ ਆਏ ਪਿੰਡ ਵਾਸੀ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਜਗਤਾਰ ਸਿੰਘ ਨੇ ਕਿਹਾ ਕਿ ਇਹ ਮਹਿਕਮਾ ਕੇਂਦਰ ਦੀ ਸਰਕਾਰ ਦੇ ਅੰਦਰ ਆਉਂਦਾ ਹੈ ਤੇ ਸੈਨਾ ਦੇ ਨਾਲ ਹੀ ਇਸ ਦਾ ਸਾਰਾ ਕੰਮ ਹੈ। ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਨੇ ਸਾਡਾ ਮਹਿਕਮਾ ਹੀ ਕਰਦਾ ਹੈ ਤੇ ਸਾਰੀਆਂ ਸਹੂਲਤਾਂ ਸਾਨੂੰ ਸੈਨਾ ਵਾਲੀਆਂ ਹੀ ਮਿਲਦੀਆਂ ਹੈ। ਉਨ੍ਹਾਂ ਕਿਹਾ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ ਹੈ ਪਰ ਦੁਖ ਇਹ ਹੈ ਕਿ ਉਹ ਆਪਣੇ ਪਿੱਛੇ ਇੱਕ 14 ਸਾਲ ਦਾ ਬੱਚਾ, ਪਤਨੀ ਅਤੇ ਮਾਪਿਆਂ ਨੂੰ ਛੱਡ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News