ਕੌਮਾਂਤਰੀ ਸਰਹੱਦ ਨੇੜੇ ਖੇਤਾਂ ’ਚੋਂ ਮਿਲਿਆ ਹੈਰੋਇਨ ਦਾ ਪੈਕੇਟ
Friday, Jan 03, 2025 - 06:00 PM (IST)
ਡੇਰਾ ਬਾਬਾ ਨਾਨਕ (ਨਰਿੰਦਰ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਭਗਟਾਣਾ ਤੁਲੀਆਂ ਦੇ ਇਕ ਖੇਤ ’ਚੋਂ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ। ਇਸ ਸਬੰਧੀ ਪੁਲਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਭੇਟਾਵਾਂ ਤੁਲੀਆਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਖੇਤ ’ਚ ਇਕ ਪੈਕੇਟ ਪਿਆ ਹੋਇਆ ਹੈ, ਜਿਸ ’ਤੇ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਜਾਂਚ ਤੋਂ ਬਾਅਦ ਹੈਰੋਇਨ ਦਾ ਪੈਕਟ, ਜਿਸ ਦਾ ਵਜਨ 362 ਗ੍ਰਾਮ ਹੈ, ਬਰਾਮਦ ਕੀਤਾ। ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਜ਼ਦੀਕ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ।