ਪੁਲਸ ਨੇ ਰੇਡ ਕਰ ਬਰਾਮਦ ਕੀਤਾ ਲਾਹਣ ਤੇ ਦੇਸੀ ਸ਼ਰਾਬ ਦਾ ਜ਼ਖੀਰਾ

Friday, Jan 03, 2025 - 01:23 PM (IST)

ਪੁਲਸ ਨੇ ਰੇਡ ਕਰ ਬਰਾਮਦ ਕੀਤਾ ਲਾਹਣ ਤੇ ਦੇਸੀ ਸ਼ਰਾਬ ਦਾ ਜ਼ਖੀਰਾ

ਗੁਰਦਾਸਪੁਰ(ਗੁਰਪ੍ਰੀਤ)- ਗੁਰਦਾਸਪੁਰ ਥਾਣਾ ਧਾਰੀਵਾਲ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਨਜ਼ਦੀਕੀ ਪਿੰਡ ਜਫਰਵਾਲ ਦੇ ਇੱਕ ਡੇਰੇ 'ਚ ਅੱਜ ਪੁਲਸ ਨੇ ਰੇਡ ਮਾਰੀ ਤਾਂ ਵੱਡੀ ਮਾਤਰਾ 'ਚ ਦੇਸੀ ਲਾਹਣ ਤੇ ਸ਼ਰਾਬ ਬਰਾਮਦ ਕੀਤੀ। ਐੱਸ. ਐੱਚ. ਓ. ਥਾਣਾ ਧਾਰੀਵਾਲ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਜਸਬੀਰ ਸਿੰਘ ਨਾਮਕ ਨੌਜਵਾਨ ਵੱਡੇ ਪੱਧਰ 'ਤੇ ਦੇਸੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ, ਜਿਸ 'ਤੇ ਅੱਜ ਜਦੋਂ ਉਹਨਾਂ ਨੇ ਪੁਲਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਰੇਡ ਕੀਤੀ ਤਾਂ 450 ਲੀਟਰ ਲਾਹਣ ਜਿਸ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਤਿਆਰ ਹੋਣੀ ਸੀ। ਇਸ ਦੌਰਾਨ ਇਕ ਕੈਨ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਗਈ। ਹਾਲਾਂਕਿ ਕਥਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। 

ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ

ਐੱਸ. ਐੱਚ. ਓ. ਥਾਣਾ ਧਾਰੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਜਲਦ ਹੀ ਇਸ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਵੱਲੋਂ ਨਸ਼ਿਆਂ ਦੇ ਖਿਲਾਫ ਇਸੇ ਤਰ੍ਹਾਂ ਵੱਡੀ ਮੁਹਿੰਮ ਚਲਾਈ ਜਾਵੇਗੀ ।

ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News