ਸੜਕ ਹਾਦਸੇ ’ਚ ਸੇਵਾਮੁਕਤ ਫੌਜੀ ਦੀ ਮੌਤ, ਪੁੱਤਰ ਦੀ ਅੱਖਾਂ ਸਾਹਮਣੇ ਪਿਓ ਦੀ ਨਿਕਲੀ ਜਾਨ

Saturday, Jan 04, 2025 - 12:24 PM (IST)

ਸੜਕ ਹਾਦਸੇ ’ਚ ਸੇਵਾਮੁਕਤ ਫੌਜੀ ਦੀ ਮੌਤ, ਪੁੱਤਰ ਦੀ ਅੱਖਾਂ ਸਾਹਮਣੇ ਪਿਓ ਦੀ ਨਿਕਲੀ ਜਾਨ

ਪਠਾਨਕੋਟ (ਕੰਵਲ)- ਪਠਾਨਕੋਟ-ਧਰਮਸ਼ਾਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਹਰਿਆਲ ਬਜ਼ਾਰ ’ਚ ਵੀਰਵਾਰ ਦੇਰ ਸ਼ਾਮ ਹੋਏ ਸੜਕ ਹਾਦਸੇ ’ਚ ਫ਼ੌਜ ਦੇ ਸੇਵਾਮੁਕਤ ਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੇਵਾਮੁਕਤ ਸੂਬੇਦਾਰ ਮਸਤ ਰਾਮ ਸ਼ਰਮਾ ਵਾਸੀ ਪਿੰਡ ਬਾਸਾ ਰਾਏਹਾਨ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖਬਰੀ, ਸਰਕਾਰੀ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਸੰਜੇ ਸ਼ਰਮਾ ਨੇ ਦੱਸਿਆ ਕਿ ਉਹ, ਉਸਦੀ ਪਤਨੀ ਮੋਨਿਕਾ ਸ਼ਰਮਾ ਅਤੇ ਸੇਵਾਮੁਕਤ ਪਿਤਾ ਮਸਤ ਰਾਮ ਸ਼ਰਮਾ ਆਪਣੇ ਸੇਵਾਮੁਕਤ ਪਿਤਾ ਦਾ ਚੈਕਅੱਪ ਕਰਵਾਉਣ ਲਈ ਪਠਾਨਕੋਟ ਮਿਲਟਰੀ ਹਸਪਤਾਲ ਗਏ ਸਨ। ਜਿਵੇਂ ਹੀ ਅਸੀਂ ਪਿੰਡ ਹਰਿਆਲ ਬਜ਼ਾਰ ਵਿਚ ਕੁਝ ਘਰੇਲੂ ਸਮਾਨ ਖਰੀਦਣ ਲਈ ਜਾ ਰਹੇ ਸੀ ਤਾਂ ਸੜਕ ਪਾਰ ਕਰਨ ਦੌਰਾਨ, ਤੇਜ਼ ਰਫਤਾਰ ਟਿੱਪਰ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਉਸ ਦੇ ਪਿਤਾ ਨੂੰ ਦਰੜ ਦਿੱਤਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਦੀ ਸ਼ਿਕਾਇਤ ਉਸ ਨੇ ਸਥਾਨਕ ਥਾਣਾ ਮਾਮੂਨ ਵਿਖੇ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ- ਹਸਪਤਾਲ 'ਚ ਗੈਂਗਸਟਰ ਨੂੰ ਇਕੱਲਾ ਛੱਡ ਗਏ ਪੁਲਸ ਮੁਲਾਜ਼ਮ, ਮਿਲਣ ਆਏ ਸਾਥੀਆਂ ਨੇ AK-47 ਨਾਲ ਬਣਾਈ ਵੀਡੀਓ

ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਮਾਮੂਨ ਦੀ ਪੁਲਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News