ਕੜਾਕੇ ਦੀ ਠੰਡ 'ਚ 50 ਫੁੱਟ ਉੱਚੇ ਟਾਵਰ 'ਤੇ ਚੜ੍ਹਿਆ ਸ਼ਖ਼ਸ, ਡਿਮਾਂਡ ਸੁਣ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Wednesday, Jan 08, 2025 - 02:18 PM (IST)
ਗੁਰਦਾਸਪੁਰ (ਗੁਰਪ੍ਰੀਤ)- ਕੜਾਕੇ ਦੀ ਠੰਡ ਦਰਮਿਆਨ ਗੁਰਦਾਸਪੁਰ ਵਿਚ ਇਕ ਨੌਜਵਾਨ 50 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਿਆ। ਕਸਬਾ ਧਾਰੀਵਾਲ ਰੇਲਵੇ ਸਟੇਸ਼ਨ ਦੇ ਤਕਰੀਬਨ 50 ਫੁੱਟ ਉੱਚੇ ਟਾਵਰ 'ਤੇ ਧਾਰੀਵਾਲ ਦਾ ਨੌਜਵਾਨ ਚੜ੍ਹ ਕੇ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਘਟਨਾ ਸਬੰਧੀ ਜਿਵੇਂ ਹੀ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਉੱਥੇ ਹੀ ਮੌਕੇ 'ਤੇ ਧਾਰੀਵਾਲ ਦੇ ਨਾਇਬ ਤਹਿਸੀਲਦਾਰ ਰੇਲਵੇ ਪੁਲਸ ਅਤੇ ਸਥਾਨਕ ਪੁਲਸ ਪਹੁੰਚ ਕੇ ਨੌਜਵਾਨ ਨੂੰ ਹੇਠਾਂ ਉਤਾਰਣ ਦੀ ਅਪੀਲ ਕਰ ਰਹੇ ਹਨ। ਮੌਕੇ 'ਤੇ ਪਹੁੰਚੇ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਨੌਜਵਾਨ ਦਾ ਨਾਂ ਅਸ਼ਵਨੀ ਹੈ ਅਤੇ ਉਹ ਪੇਸ਼ੇ ਵਜੋਂ ਫੋਟੋਗ੍ਰਾਫ਼ਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਉਸ ਨੇ ਪੁਲਸ ਵਾਲਿਆਂ 'ਤੇ ਕੁਝ ਸ਼ਹਿਰ ਵਾਸੀਆਂ ਨਾਲ ਰਲ ਕੇ ਨਾਜਾਇਜ਼ ਪਰਚੇ ਕਰਨ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ- ਜਲੰਧਰ 'ਚ 'ਆਪ' ਲਈ ਮੇਅਰ ਬਣਾਉਣਾ ਹੋਵੇਗਾ ਮੁਸ਼ਕਿਲ, ਜਾਣੋ ਕਿੱਥੇ ਫਸ ਸਕਦੈ ਪੇਚ
ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦੇ ਇਨਸਾਫ਼ ਦੀ ਮੰਗ ਕਰ ਰਿਹਾ। ਇਸ ਸਬੰਧੀ ਜਦ ਰੇਲਵੇ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਢੇ 3 ਵਜੇ ਕਰੀਬ ਇਹ ਨੌਜਵਾਨ ਟਾਵਰ ਦੇ ਉੱਪਰ ਚੜ੍ਹ ਗਿਆ ਅਤੇ ਇਨਸਾਫ਼ ਮੰਗ ਰਿਹਾ ਹੈ। ਇਹ ਦੱਸ ਰਿਹਾ ਹੈ ਕਿ ਇਸ ਦੇ ਘਰ 'ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਰੇਲਵੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਉੱਪਰੋਂ ਟਾਵਰ 'ਤੇ ਚੜ੍ਹ ਕੇ ਕਹਿ ਰਿਹਾ ਹੈ ਕਿ ਮੈਂ ਬਹੁਤ ਹੀ ਸ਼ਿਕਾਇਤਾਂ ਕੀਤੀਆਂ ਹਨ ਪਰ ਮੈਨੂੰ ਕਿਸੇ ਕੋਲੋਂ ਇਨਸਾਫ਼ ਨਹੀਂ ਮਿਲਿਆ। ਇਸ ਲਈ ਅੱਜ ਮੈਂ ਇਸ ਟਾਵਰ ਦੇ ਉੱਪਰ ਕਰਕੇ ਇਨਸਾਫ਼ ਦੀ ਮੰਗ ਕਰ ਰਿਹਾ ਹਾਂ।
ਇਹ ਵੀ ਪੜ੍ਹੋ- 2 ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e