ਸਰਹੱਦੀ ਇਲਾਕੇ ਅੰਦਰ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਠੰਡ ਦਾ ਕਹਿਰ ਵਧਿਆ
Friday, Dec 27, 2024 - 11:44 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਅੰਦਰ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋਣ ਦਾ ਸੰਕੇਤ ਦਿੱਤਾ ਗਿਆ ਸੀ, ਜਿਸ ਤਹਿਤ ਅੱਜ ਸਵੇਰੇ ਤੜਕਸਾਰ ਤੋਂ ਹੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਸਮੇਤ ਪਠਾਨਕੋਟ ਦੇ ਸਰਹੱਦੀ ਇਲਾਕਾ ਬਮਿਆਲ ਅੰਦਰ ਵੀ ਬਾਰਿਸ਼ ਹੋਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਨਵੀਆਂ ਉਡਾਣਾਂ ਹੋਈਆਂ ਸ਼ੁਰੂ
ਜਾਣਕਾਰੀ ਅਨੁਸਾਰ ਇਸ ਬਾਰਿਸ਼ ਨਾਲ ਜਿੱਥੇ ਠੰਡ ਦਾ ਕਹਿਰ ਵਧਿਗਾ ਉਥੇ ਹੀ ਇਹ ਠੰਡ ਕਣਕ ਦੀ ਫਸਲ ਲਈ ਇੱਕ ਸੋਨੇ ਦੇ ਸੁਹਾਗੇ ਵਾਲੀ ਗੱਲ ਸਾਬਤ ਹੋਏਗੀ, ਕਿਉਂਕਿ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਇੱਕ ਪਾਣੀ ਤਾਂ ਲਾ ਦਿੱਤਾ ਗਿਆ ਸੀ ਪਰ ਮੁੜ ਕਣਕ ਦੀ ਫਸਲ ਪਾਣੀ ਦੀ ਉਡੀਕ ਕਰ ਰਹੀ ਸੀ, ਜਿਸ ਲਈ ਕਿਸਾਨ ਬਾਰਿਸ਼ ਹੋਣ ਦੀ ਉਮੀਦ ਲਾਈ ਬੈਠਾ ਸੀ। ਕਿਉਂਕਿ ਜੇਕਰ ਕਿਸਾਨ ਕਣਕ ਦੀ ਫਸਲ ਨੂੰ ਪਾਣੀ ਲਗਾ ਦਿੰਦਾ ਮੁੜ ਜੇ ਬਾਰਿਸ਼ ਆ ਹੋ ਜਾਂਦੀ ਤਾਂ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚ ਜਾਣਾ ਸੀ ਪਰ ਹੁਣ ਜੋ ਹਲਕੀ ਜਿਹੀ ਬਾਰਿਸ਼ ਹੋ ਰਹੀ ਹੈ ਜੇਕਰ ਇਹ ਬਾਰਿਸ਼ ਰਾਤ ਤੱਕ ਠੀਕ ਤਰੀਕੇ ਨਾਲ ਪੈ ਜਾਂਦੀ ਹੈ ਤਾਂ ਕਣਕ ਦੀ ਫਸਲ ਨੂੰ ਬਹੁਤ ਵੱਡਾ ਲਾਭ ਮਿਲ ਸਕਦਾ ਹੈ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਬਾਰਿਸ਼ ਨਾਲ ਠੰਡ ਦਾ ਕਹਿਰ ਜ਼ਰੂਰ ਵਧੇਗਾ। ਜਿਸ ਕਾਰਨ ਬਜ਼ੁਰਗ ਅਤੇ ਬੱਚਿਆਂ ਨੂੰ ਇਸ ਠੰਡ ਵਿੱਚ ਬਾਹਰ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8