ਟੈਲੀਕਾਮ ਦੀ ਦੁਕਾਨ ’ਤੇ ਚੋਰੀ, ਮੋਬਾਈਲ, ਸਮਾਰਟ ਘੜੀਆਂ ਤੇ ਹੋਰ ਸਾਮਾਨ ਲੈ ਫਰਾਰ ਹੋਏ ਚੋਰ
Tuesday, Jan 07, 2025 - 02:25 PM (IST)
ਬਟਾਲਾ (ਸਾਹਿਲ)- ਅੱਡਾ ਕੋਟਲੀ ਸੂਰਤ ਮੱਲ੍ਹੀ ਸਥਿਤ ਇਕ ਟੈਲੀਕਾਮ ਦੀ ਦੁਕਾਨ ’ਤੇ ਚੋਰਾਂ ਵਲੋਂ ਕੈਸ਼, ਮੋਬਾਈਲ ਤੇ ਸਮਾਰਟ ਘੜੀਆਂ ਸਮੇਤ ਹੋਰ ਸਮਾਨ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਐੱਸ.ਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਾਜੇਸ਼ ਕੁਮਾਰ ਪੁੱਤਰ ਵੀਰਭਾਨ ਵਾਸੀ ਕੋਟਲੀ ਸੂਰਤ ਮੱਲ੍ਹੀ ਨੇ ਲਿਖਵਾਇਆ ਹੈ ਕਿ ਉਸਦੀ ਨਾਥ ਟੈਲੀਕਾਮ ਨਾਂ ਦੀ ਦੁਕਾਨ ਧਿਆਨਪੁਰ ਰੋਡ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਹੈ, ਜਿਥੇ ਉਹ ਮੋਬਾਈਲ ਵੇਚਣ ਅਤੇ ਠੀਕ ਕਰਨ ਦਾ ਕੰਮ ਕਰਦਾ ਹੈ। ਉਕਤ ਬਿਆਨਕਰਤਾ ਮੁਤਾਬਕ ਬੀਤੀ 4 ਜਨਵਰੀ ਨੂੰ ਉਹ ਆਪਣੀ ਦੁਕਾਨ ਨੂੰ ਰਾਤ 8 ਵਜੇ ਤਾਲੇ ਲਗਾ ਕੇ ਬੰਦ ਕਰਕੇ ਘਰ ਚਲਾ ਗਿਆ ਅਤੇ ਅਗਲੀ ਸਵੇਰ 9 ਵਜੇ ਜਦੋਂ ਦੁਕਾਨ ਆਣ ਕੇ ਖੋਲ੍ਹੀ ਤਾਂ ਅੰਦਰ ਦੇਖਿਆ ਕਿ ਗੱਲੇ ਵਿਚ ਪਿਆ ਮੇਰਾ ਮੋਬਾਈਲ ਫੋਨ ਤੇ ਕੈਸ਼ ਅਤੇ ਦੁਕਾਨ ਵਿਚੋਂ ਕੁਝ ਮੋਬਾਈਲ ਫੋਨ, ਸਮਾਰਟ ਘੜੀਆਂ ਤੇ ਹੋਰ ਅਸੈੱਸਰੀ ਦਾ ਸਮਾਨ ਚੋਰੀ ਹੋ ਚੁੱਕਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਰਾਜੇਸ਼ ਕੁਮਾਰ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਇਸਦੇ ਬਾਅਦ ਉਸ ਨੇ ਦੁਕਾਨ ਦੀ ਛੱਤ ’ਤੇ ਲੱਗਾ ਦਰਵਾਜ਼ਾ ਦੇਖਿਆ ਤਾਂ ਉਸਦਾ ਹੈਂਡਲ ਅਣਪਛਾਤੇ ਵਿਅਕਤੀਆਂ ਵਲੋਂ ਕਿਸੇ ਚੀਜ਼ ਨਾਲ ਤੋੜਿਆ ਗਿਆ ਸੀ, ਜਿਸ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਉਕਤ ਦੁਕਾਨਦਾਰ ਮੁਤਾਬਕ ਇਸਦੇ ਬਾਅਦ ਉਸ ਨੇ ਆਪਣੀ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਤਾਂ ਅੱਧੀ ਰਾਤ ਤੋਂ ਬਾਅਦ 2 ਵਜੇ ਇਕ ਵਿਅਕਤੀ ਦੁਕਾਨ ਅੰਦਰ ਸਾਮਾਨ ਤੇ ਕੈਸ਼ ਚੋਰੀ ਕਰਦਾ ਨਜ਼ਰੀ ਆਇਆ। ਐੱਸ.ਆਈ ਨਿਸ਼ਾਨ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਅਣਪਛਾਤੇ ਚੋਰ ਵਿਰੁੱਧ ਬਣਦੀ ਧਾਰਾਵਾਂ ਹੇਠ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ ਦੀ ਸਾਹਮਣੇ ਨੌਜਵਾਨ ਇਕਲੌਤੇ ਪੁੱਤ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8