ਗੁਰਦਾਸਪੁਰ : ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Wednesday, Mar 13, 2019 - 02:29 PM (IST)

ਗੁਰਦਾਸਪੁਰ : ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਗੁਰਦਾਸਪੁਰ (ਕੰਵਲਜੀਤ) : ਗੁਰਦਾਸਪੁਰ ਦੇ ਪਿੰਡ ਨਵਾਂ ਘਣੀਏ-ਕੇ ਵਿਖੇ ਤਾਰਾਂ ਦੀ ਮੁਰੰਮਤ ਇਕ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਕਰਵਾਈ ਜਾ ਰਹੀ ਸੀ , ਜਿਸ ਦੌਰਾਨ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੁਪਹਿਰ 2 ਵਜੇ ਦੇ ਕਰੀਬ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕੋਠਾ ਜੋ ਕਿ ਤਾਰਾਂ ਦੇ ਜੰਪਰ ਲਾ ਰਿਹਾ ਸੀ ਅਚਾਨਕ ਤਾਰਾਂ 'ਚ ਕਰੰਟ ਆਉਣ ਨਾਲ ਉਸਨੂੰ ਤੇਜ਼ ਝਟਕਾ ਲੱਗਾ ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਿਆ। ਉਸਦੇ ਸਾਥੀਆਂ ਨੇ ਉਸਨੂੰ ਦੇਖਿਆ ਤਾਂ ਉਸਦਾ ਰੰਗ ਪੀਲਾ ਪੈ ਚੁੱਕਿਆ ਸੀ, ਉਸਨੂੰ ਮਿੱਟੀ 'ਚ ਵੀ ਦੱਬਿਆ ਪਰ ਉਸ ਨਾਲ ਕੋਈ ਫ਼ਰਕ ਨਹੀਂ ਪਿਆ। ਬਾਅਦ 'ਚ ਜਿਸਨੂੰ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਣ ਕਰ ਦਿੱਤਾ। ਪੁਲਸ ਵੱਲੋਂ ਕੰਪਨੀ ਦੇ ਮੁਲਾਜ਼ਮਾਂ ਤੇ ਮ੍ਰਿਤਕ ਦੇ ਵਾਰਿਸਾਂ ਨੂੰ ਗੱਲਬਾਤ ਲਈ ਥਾਣੇ ਬੁਲਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।


author

Baljeet Kaur

Content Editor

Related News