ਨਿੱਜੀ ਬੱਸ ਮਾਲਕਾਂ ਨੇ ਪੰਜਾਬ ਸਰਕਾਰ ਕੀਤਾ ਰੋਸ ਪ੍ਰਦਰਸ਼ਨ

5/20/2020 3:59:54 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ 'ਚ ਟ੍ਰਾਂਸਪੋਰਟ ਸ਼ੁਰੂ ਕਰ ਦਿੱਤੀ ਗਈ ਹੈ ਪਰ ਨਿੱਜੀ ਟ੍ਰਾਂਸਪੋਰਟ ਮਾਲਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਗੁਰਦਾਸਪੁਰ 'ਚ ਨਿੱਜੀ ਟ੍ਰਾਂਸਪੋਰਟ ਮਾਲਕਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਨਿੱਜੀ ਟ੍ਰਾਂਸਪੋਰਟ ਸ਼ੁਰੂ ਨਹੀਂ ਕਰ ਸਕਦੇ ਕਿਉਂਕਿ ਸੋਸ਼ਲ ਡਿਸਟੈਂਸ ਦੇ ਕਾਰਨ ਜੇਕਰ ਉਹ ਬੱਸ 'ਚ 25 ਸਵਾਰੀਆਂ ਬਿਠਾਉਂਦੇ ਹਨ ਤਾਂ ਉਨ੍ਹਾਂ ਦਾ ਖਰਚਾ ਪੂਰਾ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਬੱਸਾਂ ਚਲਾਉਣ ਲਈ ਤਾਂ ਤਿਆਰ ਹਨ ਪਰ ਉਨ੍ਹਾਂ ਦਾ ਟੈਕਸ ਮੁਆਫ ਕੀਤਾ ਜਾਵੇ। ਇਸ ਤੋਂ ਇਲਾਵਾ ਟੋਲ ਪਲਾਜ਼ਾ 'ਤੇ ਵੀ ਛੂਟ ਦਿੱਤੀ ਜਾਵੇ ਤਾਂ ਜੋ ਉਹ ਵੀ ਟ੍ਰਾਂਸਪੋਰਟ ਸ਼ੁਰੂ ਕਰਕੇ ਆਪਣਾ ਪਰਿਵਾਰ ਚਲਾ ਸਕਣ।

ਇਹ ਵੀ ਪੜ੍ਹੋ :  ਪੰਜਾਬ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਪਹਿਲੇ ਦਿਨ ਦੇ ਹਾਲਾਤ (ਵੀਡੀਓ)

ਇਥੇ ਦੱਸ ਦੇਈਏ ਕਿ ਕਰਫਿਊ ਖੁੱਲ੍ਹਣ ਦੇ ਨਾਲ ਹੀ ਅੱਜ ਪੰਜਾਬ 'ਚ ਬੱਸਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ। ਪੰਜਾਬ ਦੇ ਬੱਸ ਅੱਡਿਆਂ 'ਤੇ ਅੱਜ ਦੋ ਮਹੀਨਿਆਂ ਬਾਅਦ ਚਹਿਲ-ਪਹਿਲ ਦਿਖਾਈ ਦਿੱਤੀ ਹਾਲਾਂਕਿ ਬੱਸਾਂ ਚੱਲ ਪਈਆਂ ਪਰ ਸਵਾਰੀਆਂ ਦੀ ਕਾਫੀ ਘਾਟ ਰਹੀ, ਕਿਉਂਕਿ ਪੰਜਾਬ ਸਰਕਾਰ ਵਲੋਂ ਹਦਾਇਤਾਂ ਨੇ ਕਿ ਬੱਸਾਂ ਸਿਰਫ ਹਾਲਾਂਕਿ ਸਿਰਫ ਰੋਡਵੇਜ਼ ਦੀਆਂ ਬੱਸਾਂ ਹੀ ਚੱਲੀਆਂ ਤੇ ਸਵਾਰੀਆਂ ਵੀ ਘੱਟ ਹੀ ਦਿਖਾਈ ਦਿੱਤੀਆਂ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Content Editor Baljeet Kaur