ਮੋਬਾਇਲ ਚੋਰਾਂ ਨੂੰ ਪੁਲਸ ਨੇ ਕੀਤਾ ਕਾਬੂ, ਮਾਮਲਾ ਦਰਜ

Tuesday, Jul 11, 2017 - 06:01 PM (IST)

ਮੋਬਾਇਲ ਚੋਰਾਂ ਨੂੰ ਪੁਲਸ ਨੇ ਕੀਤਾ ਕਾਬੂ, ਮਾਮਲਾ ਦਰਜ

ਗੁਰਦਾਸਪੁਰ – ਮੰਗਲਵਾਰ ਗੁਰਦਾਸਪੁਰ ਸਿਟੀ ਪੁਲਸ ਨੇ ਨਾਕੇ ਦੌਰਾਨ 3 ਮੋਬਾਇਲ ਚੋਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਤੁੰਗ ਦੇ ਮੋੜ 'ਤੇ ਏ. ਐੱਸ. ਆਈ. ਹਰਮੇਸ਼ ਨੇ ਪੁਲਸ ਪਾਰਟੀ ਨਾਲ ਦੁਪਹਿਰ ਸਮੇਂ ਨਾਕਾ ਲਾਇਆ ਹੋਇਆ ਸੀ ਕਿ ਇਸ ਦੌਰਾਨ ਸਾਹਮਣੇ ਤੋਂ ਮੋਟਰਸਾਈਕਲ ਸਵਾਰ 3 ਨੌਜਵਾਨ ਆ ਰਹੇ ਸਨ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਇਕ ਮੋਬਾਇਲ ਨਿਕਲਿਆ, ਜਿਸ ਬਾਰੇ ਪੁੱਛਗਿੱਛ ਕਰਨ 'ਤੇ ਇਹ ਸਹੀ ਜਵਾਬ ਨਹੀਂ ਦੇ ਸਕੇ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਇਨ੍ਹਾਂ ਨੇ ਮੰਨਿਆ ਕਿ ਇਨ੍ਹਾਂ ਨੇ 28-6-2017 ਨੂੰ ਸਚਿਨ ਕਸ਼ਯਪ ਪੁੱਤਰ ਰਾਜ ਕੁਮਾਰ ਵਾਸੀ ਮਨੀਮਾਜਰਾ ਚੰਡੀਗੜ੍ਹ ਕੋਲੋਂ ਮੋਬਾਇਲ ਖੋਹਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ, ਜਿਨ੍ਹਾਂ ਦੀ ਪਛਾਣ ਯੂਸਫ ਮਸੀਹ ਪੁੱਤਰ ਕਮਲਦੀਪ ਮਸੀਹ, ਰਜਿੰਦਰ ਮਸੀਹ ਪੁੱਤਰ ਤਰਸੇਮ ਲਾਲ, ਅਕਾਸ਼ਦੀਪ ਪੁੱਤਰ ਯਸ਼ਪਾਲ ਵਾਸੀ ਸਾਰੇ ਪਿੰਡ ਤੁੰਗ ਵਜੋਂ ਹੋਈ। ਪੁਲਸ ਨੇ ਇਨ੍ਹਾਂ ਖਿਲਾਫ ਲੁੱਟ-ਖੋਹ ਅਤੇ ਚੋਰੀ ਦਾ ਮਾਮਲਾ ਦਰਜ ਕਰਕੇ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।


Related News