ਸਹੁਰੇ ਪਰਿਵਾਰ ਨੇ ਵਿਆਹੁਤਾ ’ਤੇ ਢਾਹਿਆ ਤਸ਼ੱਦਦ, ਪਿਤਾ ਨੇ ਸੁਣਾਇਆ ਧੀ ਦਾ ਦਰਦ

Tuesday, Aug 18, 2020 - 12:17 PM (IST)

ਸਹੁਰੇ ਪਰਿਵਾਰ ਨੇ ਵਿਆਹੁਤਾ ’ਤੇ ਢਾਹਿਆ ਤਸ਼ੱਦਦ, ਪਿਤਾ ਨੇ ਸੁਣਾਇਆ ਧੀ ਦਾ ਦਰਦ

ਗੁਰਦਾਸਪੁਰ (ਜ. ਬ.) : ਪਤੀ ਦੇ ਵਿਦੇਸ਼ ਰਹਿੰਦੇ ਇਕ ਔਰਤ ਨੂੰ ਉਸ ਦੇ ਸਹੁਰੇ, ਜੇਠ ਅਤੇ ਨਨਾਣ ਵੱਲੋਂ ਕੁੱਟ-ਮਾਰ ਕਰਨ ਕਾਰਣ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ‘ਚ ਦਾਖ਼ਲ ਪੀੜਤ ਦਲਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਪਿੰਡ ਬੁੱਢਾਬਾਲਾ ਨੇ ਦੱਸਿਆ ਕਿ ਉਸ ਨੇ ਆਪਣੀ ਕੁੜੀ ਦਾ ਵਿਆਹ ਲਗਭਗ 5 ਸਾਲ ਪਹਿਲਾਂ ਰਣਜੀਤ ਸਿੰਘ ਨਿਵਾਸੀ ਪਿੰਡ ਅਰਜਨਪੁਰ ਦੇ ਨਾਲ ਕੀਤਾ ਸੀ ਅਤੇ 2 ਬੱਚੇ ਵੀ ਹਨ। 

ਇਹ ਵੀ ਪੜ੍ਹੋਂ :  ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਰਣਜੀਤ ਸਿੰਘ ਦੁੱਬਈ ‘ਚ ਕੰਮਕਾਜ ਕਰਦਾ ਹੈ ਅਤੇ ਦਲਜੀਤ ਕੌਰ ਆਪਣੇ ਸਹੁਰੇ ਪਰਿਵਾਰ ‘ਚ ਰਹਿੰਦੀ ਹੈ ਪਰ ਉਸ ਦਾ ਸਹੁਰਾ ਸਤਨਾਮ ਸਿੰਘ, ਜੇਠ ਬਲਜੀਤ ਸਿੰਘ ਅਤੇ ਨਨਾਣ ਕਮਲ ਬਿਨਾਂ ਕਾਰਣ ਦਲਜੀਤ ਕੌਰ ਨੂੰ ਪ੍ਰੇਸ਼ਾਨ ਕਰਦੇ ਹਨ। ਉਸ ਦੇ ਬੀਮਾਰ ਪੈਣ ‘ਤੇ ਉਸ ਦਾ ਇਲਾਜ ਤੱਕ ਨਹੀਂ ਕਰਵਾਉਂਦੇ। ਇਸ ਕਾਰਣ ਉਨ੍ਹਾਂ ਨੇ ਦਲਜੀਤ ਕੌਰ ਨਾਲ ਕੁੱਟ-ਮਾਰ ਕੀਤੀ। ਉਸ ਨੂੰ ਸੂਚਨਾ ਮਿਲਣ ‘ਤੇ ਉਸ ਨੇ ਦਲਜੀਤ ਕੌਰ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਪੁਰਾਣਾ ਸ਼ਾਲਾ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਉਥੇ ਦਲਜੀਤ ਕੌਰ ਨੇ ਪੁਲਸ ਤੋਂ ਮੁਲਜ਼ਮਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋਂ : ਬੈਂਕ ਮੈਨੇਜਰ ਦੀ ਦਰਿੰਦਗੀ, ਦੂਜਾ ਵਿਆਹ ਕਰਵਾਉਣ ਲਈ ਪਤਨੀ ਤੇ 3 ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ
 


author

Baljeet Kaur

Content Editor

Related News