ਨਿਆਂ ਦੇਣ ਵਾਲਾ ਬਣਿਆ ਗੁਨਾਹਗਾਰ, ਜੱਜ ਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ

Sunday, Jan 19, 2020 - 04:40 PM (IST)

ਨਿਆਂ ਦੇਣ ਵਾਲਾ ਬਣਿਆ ਗੁਨਾਹਗਾਰ, ਜੱਜ ਨੇ ਕੁੜੀ ਨਾਲ ਕੀਤਾ ਜਬਰ-ਜ਼ਨਾਹ

ਗੁਰਦਾਸਪੁਰ/ਕਰਾਚੀ (ਵਿਨੋਦ) : ਇਕ ਕੁੜੀ ਨਾਲ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਜਬਰ-ਜ਼ਨਾਹ ਕਰਨ ਸਬੰਧੀ ਸਿੰਧ ਹਾਈਕੋਰਟ ਨੇ ਦੋਸ਼ੀ ਜੱਜ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪੀੜਤਾ ਦਾ ਮੈਡੀਕਲ ਕਰਵਾਇਆ ਹੈ। ਸਰਹੱਦ ਪਾਰ ਸੂਤਰਾਂ ਮੁਤਾਬਕ ਇਕ ਕੁੜੀ ਨੇ ਆਪਣੇ ਘਰ ਤੋਂ ਭੱਜ ਕੇ ਮੁੰਡੇ ਨਾਲ ਵਿਆਹ ਕਰ ਲਿਆ ਸੀ। ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ ਕਿ ਉਨ੍ਹਾਂ ਦੀ ਲੜਕੀ ਨਾਬਾਲਗ ਹੈ, ਜਿਸ 'ਤੇ ਪੁਲਸ ਨੇ ਕੁੜੀ ਨੂੰ ਬਰਾਮਦ ਕਰ ਕੇ ਜੂਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। ਜੱਜ ਨੇ ਪੁਲਸ ਨੂੰ ਕੁੜੀ ਨੂੰ ਉਸ ਦੇ ਚੈਂਬਰ 'ਚ ਬਿਠਾਉਣ ਨੂੰ ਕਿਹਾ ਅਤੇ ਸਾਰਿਆਂ ਨੂੰ ਚੈਂਬਰ ਤੋਂ ਬਾਹਰ ਚਲੇ ਜਾਣ ਨੂੰ ਕਿਹਾ। ਜੱਜ ਨੇ ਲੜਕੀ 'ਤੇ ਕਈ ਤਰ੍ਹਾਂ ਦਾ ਦਬਾਅ ਬਣਾ ਕੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕੀਤਾ। ਇਹ ਘਟਨਾ 13 ਜਨਵਰੀ ਦੀ ਹੈ।

ਪੀੜਤਾ ਨੇ ਇਸ ਦੀ ਸ਼ਿਕਾਇਤ ਸਿੰੰਧ ਹਾਈਕੋਰਟ ਦੇ ਜੱਜ ਕੋਲ ਕੀਤੀ ਤਾਂ ਹਾਈਕੋਰਟ ਦੇ ਮੁੱਖ ਜੱਜ ਅਹਿਮਦ ਅਲੀ ਸ਼ੇਖ ਨੇ ਇਸ ਮਾਮਲੇ ਦੀ ਜਾਂਚ ਜ਼ਿਲਾ ਅਤੇ ਸੈਸ਼ਨ ਜੱਜ ਜਮਸਹੋਰੋ ਨੂੰ ਸੌਂਪੀ। ਜਾਂਚ ਰਿਪੋਰਟ ਦੇ ਆਧਾਰ 'ਤੇ ਹਾਈਕੋਰਟ ਦੇ ਮੁੱਖ ਜੱਜ ਨੇ ਦੋਸ਼ੀ ਜੱਜ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ। ਉੱਥੇ ਦੂਜੇ ਪਾਸੇ ਅਜੇ ਪੁਲਸ ਵੱਲੋਂ ਇਸ ਘਟਨਾ ਸਬੰਧੀ ਦੋਸ਼ੀ ਜੱਜ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
 


author

Baljeet Kaur

Content Editor

Related News