ਐੱਨ.ਆਰ.ਆਈ. ਔਰਤ ਨੂੰ ਗੰਨ ਪੁਆਇੰਟ 'ਤੇ ਲੈ ਕੇ ਇਕ ਘੰਟਾ ਸ਼ਹਿਰ 'ਚ ਘੁੰਮਾਉਂਦਾ ਰਿਹਾ ਲੁਟੇਰਾ
Tuesday, Sep 04, 2018 - 04:25 PM (IST)

ਜਲੰਧਰ— ਆਸਟਰੇਲੀਆ ਦੀ ਨਾਗਰਿਕ ਰੀਮਾ ਮੋਂਗਾ ਨੂੰ ਸ਼ਨੀਵਾਰ ਰਾਤ ਕਰੀਬ 10.30 ਵਜੇ ਇਕ ਲੁਟੇਰਾ ਪੰਜਾਬੀ ਬਾਗ 'ਚ ਉਨ੍ਹਾਂ ਦੇ ਘਰ ਦੇ ਬਾਹਰੋਂ ਉਨ੍ਹਾਂ ਦੀ ਕਾਰ 'ਚ ਗੰਨ ਪੁਆਇੰਟ 'ਤੇ ਅਗਵਾ ਕਰਕੇ ਲੈ ਗਿਆ। ਕਾਰ 'ਚ ਉਨ੍ਹਾਂ ਦੀ ਭਤੀਜੀ ਕ੍ਰਿਸ਼ਿਤਾ ਵੀ ਸੀ। ਕਰੀਬ ਡੇਢ ਘੰਟੇ ਤੱਕ ਰੀਮਾ ਨੂੰ ਸ਼ਹਿਰ ਘੁੰਮਾਉਂਦੇ ਹੋਏ ਲੁਟੇਰੇ ਨੇ ਤਿੰਨ ਏ.ਟੀ.ਐੱਮ. 'ਤੇ ਉਨ੍ਹਾਂ ਦੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤਿੰਨ ਥਾਵਾਂ ਤੋਂ ਪੈਸੇ ਨਹੀਂ ਮਿਲੇ ਤਾਂ ਉਹ ਉਨ੍ਹਾਂ ਦੀਆਂ ਦੋ ਹੀਰੇ ਦੀਆਂ ਮੁੰਦਰੀਆਂ, 500 ਰੁਪਏ ਅਤੇ ਆਈਫੋਨ ਲੁੱਟ ਕੇ ਭੱਜ ਗਿਆ। ਲੁਟੇਰੇ ਦੇ ਜਾਣ ਦੇ ਬਾਅਦ ਰੀਮਾ ਨੇ ਆਪਣੇ ਵੱਡੇ ਭਰਾ ਗੌਰਵ ਨੂੰ ਫੋਨ ਕੀਤਾ, ਜਿਨ੍ਹਾਂ ਨੇ ਥਾਣਾ 6 ਦੀ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰੀਮਾ ਨੇ ਦੱਸਿਆ ਕਿ ਉਹ ਕਰੀਬ 12 ਸਾਲ ਤੋਂ ਆਸਟਰੇਲੀਆ ਦੇ ਪਰਥ ਸ਼ਹਿਰ 'ਚ ਰਹਿੰਦੀ ਹੈ। ਉੱਥੇ ਉਹ ਡਿਪਾਰਟਮੈਂਟ ਆਫ ਚਿਲਡਰਨ ਪ੍ਰੋਟੈਕਸ਼ਨ ਸਰਵਿਸ 'ਚ ਕੰਮ ਕਰਦੀ ਹੈ। ਉਹ 1 ਜੁਲਾਈ ਨੂੰ ਭਾਰਤ ਆਈ ਸੀ। ਉਸ ਦਾ ਭਰਾ ਗੌਰਵ ਪੰਜਾਬੀ ਬਾਗ 'ਚ ਰਹਿੰਦਾ ਹੈ। ਉਹ ਆਪਣੇ ਭਰਾ, ਭਾਬੀ ਅਤੇ ਭਤੀਜੀ ਕ੍ਰਿਸ਼ਿਤਾ ਦੇ ਨਾਲ ਮਾਡਲ ਟਾਊਨ 'ਚ ਜਿੰਮ ਜਾਂਦੀ ਹੈ। ਸ਼ਨੀਵਾਰ ਨੂੰ ਵੀ ਉਹ ਜਿਮ ਗਈ ਸੀ ਅਤੇ ਰਾਤ ਕਰੀਬ 10 ਵਜੇ ਆਪਣੀ ਕਾਰ 'ਚ ਕ੍ਰਿਸ਼ਿਤਾ ਦੇ ਨਾਲ ਘਰ ਵਾਪਸ ਆਈ। ਭਰਾ ਅਤੇ ਭਾਬੀ ਕਿਸੇ ਕੰਮ ਕਾਰਨ ਪਿੱਛੇ ਰੁਕ ਗਏ ਸੀ, ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੀ, ਹੱਥ 'ਚ ਗੰਨ ਫੜੇ ਇਕ ਨੌਜਵਾਨ ਨੇ ਉਨ੍ਹਾਂ ਨੂੰ ਕਾਰ ਤੋਂ ਬਾਹਰ ਨਿਕਲਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਗੰਨ ਪੁਆਇੰਟ 'ਤੇ ਲੈ ਕੇ ਪੈਸੇ ਉਸ ਦੇ ਹਵਾਲੇ ਕਰਨ ਨੂੰ ਕਿਹਾ। ਉਨ੍ਹਾਂ ਦੇ ਪਰਸ 'ਚ 500 ਰੁਪਏ ਸੀ, ਜੋ ਉਨ੍ਹਾਂ ਨੇ ਉਸ ਨੂੰ ਦੇ ਦਿੱਤੇ ਪਰ ਉਹ ਹੋਰ ਮੰਗਣ ਲੱਗਾ। ਜਦੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਏ.ਟੀ.ਐੱਮ ਹੈ ਤਾਂ ਉਹ ਕਾਰ 'ਚ ਬੈਠ ਗਿਆ ਅਤੇ ਉਸ 'ਤੇ ਅਤੇ ਉਸ ਦੀ ਭਤੀਜੀ 'ਤੇ ਗੰਨ ਲਗਾ ਕੇ ਬੋਲਿਆ ਕਿ ਏ.ਟੀ.ਐੱਮ. ਤੋਂ ਪੈਸੇ ਕਢਵਾਓ। ਮਾਡਲ ਟਾਊਨ 'ਚ ਤਿੰਨ ਏ.ਟੀ.ਐੱਮ. ਘੁੰਮ ਲਏ, ਕਿਸੇ ਨੇ ਵੀ ਪੈਸੇ ਨਹੀਂ ਦਿੱਤੇ ਸੀ। ਰਾਤ ਕਰੀਬ 11.30 ਵਜੇ ਲੁਟੇਰਾ ਉਨ੍ਹਾਂ ਦੀ ਹੱਥ 'ਚ ਪਾਈ ਹੀਰੇ ਦੀ ਮੁੰਦਰੀ ਅਤੇ ਆਈ ਫੋਨ ਖੋਹ ਕੇ ਭੱਜ ਗਿਆ। ਉਸ ਨੇ ਜਾਂਦੇ-ਜਾਂਦੇ ਕਿਸੇ ਨੂੰ ਸ਼ਿਕਾਇਤ ਨਾ ਕਰਨ ਦੀ ਧਮਕੀ ਵੀ ਦਿੱਤੀ।
ਲੁਟੇਰੇ ਨੇ ਫੋਨ ਕਰਕੇ ਪੁੱਛਿਆ: ਆਈਫੋਨ ਬੰਦ ਕਿਵੇਂ ਹੁੰਦਾ ਹੈ
ਲੁਟੇਰੇ ਨੇ ਐਤਵਾਰ ਨੂੰ ਰੀਮਾ ਨੂੰ ਉਸ ਦੇ ਆਈਫੋਨ ਤੋਂ ਫੋਨ ਕੀਤਾ ਅਤੇ ਉਸ ਕੋਲੋਂ ਪੁੱਛਿਆ ਕਿ ਪੁਲਸ ਨੂੰ ਸ਼ਿਕਾਇਤ ਤਾਂ ਨਹੀਂ ਦਿੱਤੀ। ਉਸ ਨੇ ਇਹ ਵੀ ਪੁੱਛਿਆ ਕਿ ਆਈਫੋਨ ਬੰਦ ਕਿਵੇਂ ਹੁੰਦਾ ਹੈ, ਕਿਉਂਕਿ ਉਹ ਇਸ ਬਾਰੇ 'ਚ ਕੁਝ ਨਹੀਂ ਜਾਣਦਾ ਸੀ। ਜਦੋਂ ਰੀਮਾ ਨੇ ਆਈਫੋਨ ਵਾਪਸ ਮੰਗਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਪੈਸੇ ਦੇ ਦੇਵੇ ਤਾਂ ਮੋਬਾਇਲ ਵਾਪਸ ਮਿਲ ਜਾਵੇਗਾ। ਰੀਮਾ ਨੇ ਗੱਲ ਮੰਨ ਲਈ, ਪਰ ਇਸ ਤੋਂ ਬਾਅਦ ਆਈਫੋਨ ਬੰਦ ਆਉਣ ਲੱਗਾ। ਰੀਮਾ ਨੇ ਦੱਸਿਆ ਕਿ ਆਈਫੋਨ 'ਚ ਉਨ੍ਹਾਂ ਦਾ ਬਹੁਤ ਸਾਰਾ ਡਾਟਾ ਸੀ, ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।
ਪੁਲਸ ਨੇ ਕਈ ਥਾਵਾਂ 'ਤੇ ਕੀਤੀ ਦਬਿਸ਼, ਨਹੀਂ ਹੱਥ ਆਇਆ ਲੁਟੇਰਾ
ਸ਼ਿਕਾਇਤ ਮਿਲਣ ਦੇ ਬਾਅਦ ਪੁਲਸ ਨੇ ਸ਼ਹਿਰ ਦੀਆਂ ਕਈ ਥਾਵਾਂ 'ਤੇ ਦਬਿਸ਼ ਦਿੱਤੀ, ਪਰ ਲੁਟੇਰੇ ਦਾ ਕੁਝ ਪਤਾ ਨਹੀਂ ਚੱਲਿਆ, ਜਿੱਥੇ-ਜਿੱਥੇ ਲੁਟੇਰਾ ਰੀਮਾ ਨੂੰ ਲੈ ਕੇ ਗਿਆ, ਪੁਲਸ ਨੇ ਉੱਥੇ ਜਾ ਕੇ ਵੀ ਜਾਂਚ ਕੀਤੀ, ਪਰ ਸਫਲਤਾ ਹੱਥ ਨਹੀਂ ਲੱਗੀ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।