ਲੁਧਿਆਣੇ ਦੇ ਮਸ਼ਹੂਰ ਗੁਰਮੇਲ ਮੈਡੀਸਨ ਦੇ 3 ਕੰਪਲੈਕਸਾਂ ’ਤੇ ਪਈ ਰੇਡ
Friday, Nov 22, 2024 - 03:52 PM (IST)
ਲੁਧਿਆਣਾ (ਸੇਠੀ)- ਰਾਜ GST ਵਿਭਾਗ ਦੇ ਮੋਬਾਈਲ ਵਿੰਗ ਨੇ ਡਿਸਟ੍ਰਿਕਟ ਦੇ ਜੁਆਇੰਟ ਆਪ੍ਰੇਸ਼ਨ ਤਹਿਤ ਮਹਾਨਗਰ ਦੇ ਮਸ਼ਹੂਰ ਗੁਰਮੇਲ ਮੈਡੀਸਨ ਦੇ 3 ਕੰਪਲੈਕਸਾਂ ’ਤੇ ਭਾਰੀ ਮਾਤਰਾ ’ਚ ਅਧਿਕਾਰੀਆਂ ਦੇ ਨਾਲ ਛਾਪੇਮਾਰੀ ਕੀਤੀ। ਦੱਸ ਦਿੱਤਾ ਜਾਵੇ ਕਿ ਗੁਰਮੇਲ ਮੈਡੀਸਨ ਵਾਲਿਆਂ ਦੇ 2 ਡੀ. ਐੱਮ. ਸੀ. ਹਸਪਤਾਲ ਨੇੜੇ ਅਤੇ 1 ਪੱਖੋਵਾਲ ਰੋਡ ਸਥਿਤ ਕੰਪਲੈਕਸ ’ਤੇ ਕਾਰਵਾਈ ਕੀਤੀ ਗਈ। ਇਹ ਕਾਰਵਾਈ ਡਾਇਰੈਕਟਰ ਐਨਫੋਰਸਮੈਂਟ ਪੰਜਾਬ ਜਸਕਰਨ ਸਿੰਘ ਬਰਾੜ ਦੇ ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਹਰਸਿਮਰਤ ਕੌਰ ਗਰੇਵਾਲ ਨੇ ਕੀਤੀ। ਇਸ ਦੌਰਾਨ ਭਾਰੀ ਮਾਤਰਾ ’ਚ ਸਟੇਟ ਟੈਕਸ ਅਫਸਰ ਅਤੇ ਇੰਸਪੈਕਟਰ ਮੌਜੂਦ ਰਹੇ।
ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ
ਜਾਣਕਾਰੀ ਮੁਤਾਬਕ ਵੀਰਵਾਰ ਨੂੰ ਅਧਿਕਾਰੀਆਂ ਨੇ ਮੌਕੇ ਤੋਂ ਭਾਰੀ ਮਾਤਰਾ ’ਚ ਦਸਤਾਵੇਜ਼ ਜ਼ਬਤ ਕੀਤੇ ਅਤੇ ਨਾਲ ਹੀ ਸਟਾਕ ਟੇਕਿੰਗ ਵੀ ਕੀਤੀ, ਜਿਸ ਦਾ ਬਾਅਦ ’ਚ ਮਿਲਾਨ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਰਿਟੇਲ ਮੈਡੀਸਨ ਵਾਲੇ ਗਾਹਕਾਂ ਨੂੰ ਬਿਨਾਂ ਬਿੱਲ ਦੇ ਹੀ ਮੈਡੀਸਨ ਦਿੰਦੇ ਹਨ ਅਤੇ ਬਾਅਦ ’ਚ ਬਿੱਲ ਅੱਗੇ ਸੇਲ ਕਰ ਦਿੰਦੇ ਹਨ, ਜਿਨ੍ਹਾਂ ਇਨਵਾਇਸ ਦੇ ਆਧਾਰ ’ਤੇ ਫਰਜ਼ੀ ਆਈ. ਟੀ. ਸੀ. ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਨਾਲ ਸਰਕਾਰ ਦੇ ਰੈਵੇਨਿਊ ਨੂੰ ਦੋਹਰੀ ਮਾਰ ਪੈਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ
ਇਸ ਦੇ ਸ਼ੱਕ ਵਜੋਂ ਅਧਿਕਾਰੀ ਉਕਤ ਦੇ ਸਟਾਕ ਦੀ ਚੰਗੀ ਤਰ੍ਹਾਂ ਪੜਤਾਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੱਟੇ ਹੋਏ ਬਿੱਲਾਂ ਤੋਂ ਵੱਧ ਸਟਾਕ ਪਾਇਆ ਗਿਆ ਜਾਂ ਕੁਝ ਵੀ ਮਿਸਮੈਚ ਹੋਣ ’ਤੇ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਜੀ. ਐੱਸ. ਟੀ. ਐਕਟ 2017 ਤਹਿਤ ਬਣਦਾ ਟੈਕਸ ਅਤੇ ਪੈਨਲਟੀ ਵੀ ਵਸੂਲੀ ਜਾਵੇਗੀ। ਦੱਸ ਦਿੱਤਾ ਜਾਵੇ ਕਿ 2022 ’ਚ ਗੁਰਮੇਲ ਮੈਡੀਸਨ ’ਤੇ ਇਨਕਮ ਟੈਕਸ ਵਿਭਾਗ ਵੀ ਕਾਰਵਾਈ ਕਰ ਚੁੱਕਾ ਹੈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8