ਖੂਨ ਹੋਇਆ ਪਾਣੀ, ਪੋਤਰੇ ਨੇ ਬੇਰਹਿਮੀ ਨਾਲ ਕੀਤਾ ਦਾਦੀ ਦਾ ਕਤਲ

Friday, Jun 10, 2022 - 10:08 PM (IST)

ਖੂਨ ਹੋਇਆ ਪਾਣੀ, ਪੋਤਰੇ ਨੇ ਬੇਰਹਿਮੀ ਨਾਲ ਕੀਤਾ ਦਾਦੀ ਦਾ ਕਤਲ

ਬਟਾਲਾ (ਜ.ਬ., ਯੋਗੀ, ਅਸ਼ਵਨੀ) : ਨਜ਼ਦੀਕੀ ਪਿੰਡ ਨਾਥਪੁਰ ਵਿਖੇ ਇਕ ਪੋਤਰੇ ਵਲੋਂ ਆਪਣੀ ਹੀ ਦਾਦੀ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਏ.ਐੱਸ.ਆਈ ਮੰਗਲ ਸਿੰਘ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਵੀਰ ਸਿੰਘ ਵਾਸੀ ਨਾਥਪੁਰ ਦੇ ਘਰ ਦੇ ਨੇੜੇ ਉਸਦੇ ਪੋਤਰੇ ਕੇ. ਦੀਪ ਪੁੱਤਰ ਸਰਵਣ ਸਿੰਘ ਦਾ ਘਰ ਸੀ, ਜੋ ਅਕਸਰ ਆਪਣੀ ਦਾਦੀ ਦੇ ਘਰ ਅੱਗੋਂ ਟਰੈਕਟਰ ਲੈ ਕੇ ਲੰਘਦਾ ਸੀ ਤਾਂ ਰਸਤੇ ਵਿਚ ਪੈਂਦੇ ਆਪਣੀ ਦਾਦੀ ਦੇ ਘਰ ਅੱਗੇ ਟਰੈਕਟਰ ਦੀ ਬਰੇਕ ਲਗਾ ਕੇ ਮਿੱਟੀ ਖਿਲਾਰ ਜਾਂਦਾ ਸੀ, ਜਿਸ ’ਤੇ ਦਾਦੀ ਅਕਸਰ ਇਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਇਸੇ ਰੰਜਿਸ਼ ਤਹਿਤ ਬੀਤੇ ਦਿਨੀਂ ਵੀਰਵਾਰ ਨੂੰ ਇਸਦਾ ਪੋਤਰਾ ਲੋਹੇ ਦੀ ਰਾਡ ਲੈ ਕੇ ਆਪਣੀ ਦਾਦੀ ਦੇ ਘਰ ’ਚ ਦਾਖਲ ਹੋਇਆ ਅਤੇ ਹਮਲਾ ਕਰਦਿਆਂ ਦਾਦੀ ਅਤੇ ਦਾਦਾ ਦੋਵਾਂ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਦਾਦੀ ਮਹਿੰਦਰ ਕੌਰ ਨੂੰ ਇਸਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਬਟਾਲਾ ਵਿਖੇ ਲੈ ਕੇ ਆਏ, ਜਿਸ ’ਤੇ ਇਸ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਜਿਥੇ ਅੱਜ ਸ਼ੁੱਕਰਵਾਰ ਸਵੇਰੇ 10 ਵਜੇ ਉਕਤ ਬਜ਼ੁਰਗ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਗਾ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਏ.ਐੱਸ.ਆਈ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਕਾਦੀਆਂ ਵਿਖੇ ਧਾਰਾ 302 ਆਈ.ਪੀ.ਸੀ. ਤਹਿਤ ਮ੍ਰਿਤਕਾ ਦੇ ਪਤੀ ਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਇਸਦੇ ਪੋਤਰੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News