ਦਾਦੀ ਨੇ ਨੀਂਦ ਦੀਆਂ ਗੋਲੀਆਂ ਦੇ ਕੇ ਨਾਬਾਲਿਗਾ ਨਾਲ ਕਰਵਾਇਆ ਗੈਂਗਰੇਪ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
Friday, Nov 24, 2017 - 07:47 PM (IST)
 
            
            ਦੋਰਾਹਾ (ਗੁਰਮੀਤ ਕੌਰ) : ਅੱਜ ਦੇ ਸਮੇਂ 'ਚ ਖੂਨ ਦੇ ਰਿਸ਼ਤੇ ਕਿਵੇਂ ਪਰਾਏ ਹੋ ਗਏ ਹਨ, ਦਾ ਅੰਦਾਜ਼ਾ ਤੁਸੀਂ ਇਕ ਦਾਦੀ ਵੱਲੋਂ ਆਪਣੀ ਹੀ ਨਾਬਾਲਿਗ ਪੋਤੀ ਦਾ ਬਲਾਤਕਾਰ ਕਰਵਾਉਣ ਤੋਂ ਲਗਾ ਸਕਦੇ ਹੋ ਜਿਸਨੇ ਇਨਸਾਨੀਅਤ ਦੀਆਂ ਸਭ ਹੱਦਾਂ ਬੰਨੇ ਪਾਰ ਕਰਕੇ ਆਪਣੀ ਨਾਬਾਲਿਗ ਪੋਤੀ ਦੀ ਇੱਜ਼ਤ ਦੀਆਂ ਧੱਜੀਆਂ ਉਡਾ ਦਿੱਤੀਆਂ। ਦੋਰਾਹਾ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਨਾਬਾਲਿਗਾ ਰਮਨਦੀਪ ਕੌਰ (ਕਾਲਪਨਿਕ ਨਾਮ) ਵਾਸੀ ਘੱਲ ਕਲਾਂ ਜ਼ਿਲਾ ਮੋਗਾ ਹਾਲ ਵਾਸੀ ਕਿਰਾਏਦਾਰ ਦੋਰਾਹਾ, ਥਾਣਾ ਦੋਰਾਹਾ ਨੇ ਦੱਸਿਆ ਕਿ ਉਹ ਦੋਰਾਹਾ ਦੇ ਇਕ ਸਰਕਾਰੀ ਸਕੂਲ 'ਚ ਛੇਵੀਂ ਕਲਾਸ ਦੀ ਵਿਦਿਆਰਥਣ ਹੈ। ਉਸਨੇ ਦੱਸਿਆ ਕਿ ਸੰਨ 2008 'ਚ ਉਸਦੇ ਮਾਤਾ-ਪਿਤਾ ਦਾ ਤਲਾਕ ਹੋਣ ਕਾਰਨ ਉਹ ਆਪਣੇ ਪਿਤਾ ਅਤੇ ਦਾਦੀ ਜਸਵਿੰਦਰ ਕੌਰ ਕੋਲ ਰਹਿਣ ਲੱਗ ਪਈ ਸੀ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਦਾਦੀ ਢਾਬੇ 'ਤੇ ਰੋਟੀ ਦਾ ਕੰਮ ਕਰਦੀ ਹੈ ਜਿਸ ਕੋਲ ਦੋ ਅਣਪਛਾਤੇ ਵਿਅਕਤੀ ਅਕਸਰ ਰੋਟੀ ਖਾਣ ਲਈ ਆਉਂਦੇ ਸਨ ਅਤੇ ਦਾਦੀ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੇ ਘਰ ਵੀ ਆਉਣ ਲੱਗ ਪਏ ਸਨ।
ਉਸਨੇ ਦੱਸਿਆ ਕਿ ਇਸੇ ਸਾਲ ਜੂਨ ਮਹੀਨੇ ਦੀਆਂ ਛੁੱਟੀਆਂ 'ਚ ਕਾਰਨ ਉਹ ਘਰ ਹੀ ਸੀ ਅਤੇ ਦੋਵੇਂ ਅਣਪਛਾਤੇ ਵਿਅਕਤੀ ਰਾਤ ਨੂੰ ਉਨ੍ਹਾਂ ਦੇ ਘਰ ਆਏ। ਪੀੜਤਾ ਨੇ ਦੱਸਿਆ ਕਿ ਉਸਦੀ ਦਾਦੀ ਨੇ ਉਸਨੂੰ ਬੇਹੋਸ਼ੀ ਦੀਆਂ ਗੋਲੀਆਂ ਖਿਲਾ ਦਿੱਤੀਆਂ ਅਤੇ ਫਿਰ ਦੋਵਾਂ ਅਣਪਛਾਤਿਆਂ ਨੇ ਉਸ ਨਾਲ ਨਜ਼ਾਇਜ਼ ਸੰਬੰਧ ਬਣਾਏ। ਪੀੜਤਾ ਨੇ ਦੱਸਿਆ ਕਿ ਦੋਵੇਂ ਅਣਪਛਾਤੇ ਬਾਅਦ 'ਚ ਵੀ ਘਰ ਆ ਕੇ ਉਸ ਨਾਲ ਬਲਾਤਕਾਰ ਕਰਦੇ ਰਹੇ।
ਪੇਟ 'ਚ ਅਕਸਰ ਦਰਦ ਰਹਿਣ ਕਾਰਨ ਪੀੜਤਾ ਨੇ ਇਸ ਘਟਨਾ ਦੀ ਜਾਣਕਾਰੀ ਮਾਸੀ ਨੂੰ ਦਿੱਤੀ ਜਿਸ ਨੇ ਥਾਣਾ ਦੋਰਾਹਾ ਆ ਕੇ ਦਾਦੀ ਅਤੇ ਵਿਰੁੱਧ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਕਤ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਨੇ ਨਾਬਾਲਿਗਾ ਦੀ ਦਾਦੀ ਜਸਵਿੰਦਰ ਕੌਰ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            