ਹਲਕੀ ਬਾਰਸ਼ ਨੇ ਨਮੀ ਵਾਲੀ ਗਰਮੀ ਤੋਂ ਦਿਵਾਈ ਰਾਹਤ

Saturday, Aug 08, 2026 - 04:55 PM (IST)

ਹਲਕੀ ਬਾਰਸ਼ ਨੇ ਨਮੀ ਵਾਲੀ ਗਰਮੀ ਤੋਂ ਦਿਵਾਈ ਰਾਹਤ

ਬਠਿੰਡਾ (ਸੁਖਵਿੰਦਰ) : ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬੀਤੀ ਰਾਤ ਤੋਂ ਹੋਈ ਹਲਕੀ ਬਾਰਸ਼ ਨੇ ਨਮੀ ਵਾਲੀ ਗਰਮੀ ਤੋਂ ਕੁੱਝ ਰਾਹਤ ਮਿਲੀ। ਕੁੱਝ ਇਲਾਕਿਆਂ 'ਚ ਦਰਮਿਆਨੀ ਬਾਰਸ਼ ਹੋਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਸ਼ ਨਾ ਹੋਣ ਕਾਰਨ ਲੋਕ ਪਿਛਲੇ ਕੁੱਝ ਦਿਨਾਂ ਤੋਂ ਨਮੀ ਵਾਲੀ ਗਰਮੀ ਨਾਲ ਜੂਝ ਰਹੇ ਸਨ, ਤਾਪਮਾਨ 36 ਤੋਂ 37 ਡਿਗਰੀ ਦੇ ਵਿਚਕਾਰ ਰਿਹਾ। ਹਾਲਾਂਕਿ ਬਾਰਸ਼ ਨਾਲ ਤਾਪਮਾਨ 'ਚ 2-3 ਡਿਗਰੀ ਦੀ ਗਿਰਾਵਟ ਆਈ ਹੈ, ਜਿਸ ਨਾਲ ਕੁੱਝ ਰਾਹਤ ਮਿਲੀ ਹੈ।

ਮੌਸਮ ਵਿਭਾਗ ਅਨੁਸਾਰ ਬਠਿੰਡਾ 'ਚ ਸਿਰਫ਼ 4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਪਰ ਲਗਾਤਾਰ ਬਾਰਸ਼ ਹੋਣ ਦੀ ਉਮੀਦ ਹੈ। ਅਗਲੇ 2-3 ਦਿਨਾਂ ਤੱਕ ਬੱਦਲਵਾਈ ਅਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ। ਬਾਰਸ਼ ਨੇ ਉਨ੍ਹਾਂ ਕਿਸਾਨਾਂ ਨੂੰ ਵੀ ਕੁੱਝ ਰਾਹਤ ਦਿੱਤੀ ਹੈ, ਜੋ ਕੁੱਝ ਸਮੇਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸਨ। ਕਿਸਾਨ ਔਸਤ ਤੋਂ ਘੱਟ ਬਾਰਸ਼ ਨੂੰ ਲੈ ਕੇ ਚਿੰਤਤ ਸਨ ਅਤੇ ਕਈ ਇਲਾਕਿਆਂ 'ਚ ਸੋਕੇ ਵਰਗੇ ਹਾਲਾਤ ਪੈਦਾ ਹੋ ਰਹੇ ਸਨ। ਹਲਕੀ ਬਾਰਸ਼ ਨੇ ਕਿਸਾਨਾਂ ਨੂੰ ਕੁੱਝ ਰਾਹਤ ਦਿੱਤੀ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਅਗਲੇ 2-3 ਦਿਨਾਂ 'ਚ ਬਾਰਸ਼ ਉਨ੍ਹਾਂ ਦੀਆਂ ਫ਼ਸਲਾਂ, ਖਾਸ ਕਰਕੇ ਝੋਨੇ ਦੀ ਫ਼ਸਲ ਲਈ ਲੋੜੀਂਦਾ ਪਾਣੀ ਪ੍ਰਦਾਨ ਕਰੇਗੀ।


author

Babita

Content Editor

Related News