ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ ਦੇ ਦਿੱਤੇ ਹੁਕਮ

Tuesday, Aug 11, 2026 - 08:38 AM (IST)

ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ ਦੇ ਦਿੱਤੇ ਹੁਕਮ

ਜਲੰਧਰ (ਖੁਰਾਣਾ) : ਨਗਰ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੇ ਅੱਜ ਜੁਆਇੰਟ ਕਮਿਸ਼ਨਰ ਮਨਦੀਪ ਕੌਰ, ਐੱਸ. ਈ. ਰਾਹੁਲ ਧਵਨ, ਐਕਸੀਅਨ ਰਾਮਪਾਲ, ਐੱਸ. ਡੀ. ਓ. ਤਰਨਪ੍ਰੀਤ ਸਿੰਘ ਅਤੇ ਜੇ. ਈ. ਕਾਰਤਿਕ ਸਮੇਤ ਬਰਲਟਨ ਪਾਰਕ ਵਿਚ ਬਣ ਰਹੇ ਸਪੋਰਟਸ ਹੱਬ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉਥੇ ਚੱਲ ਰਹੀ ਉਸਾਰੀ ਦੇ ਕੰਮ ਦੀ ਤਰੱਕੀ ਦਾ ਜਾਇਜ਼ਾ ਲਿਆ। ਨਿਗਮ ਅਧਿਕਾਰੀਆਂ ਨੇ ਕਮਿਸ਼ਨਰ ਨੂੰ ਦੱਿਸਆ ਕਿ ਸਪੋਰਟਸ ਹੱਬ ਦਾ ਲਗਭਗ 70 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਉਸਾਰੀ ਕੰਪਨੀ ਨੂੰ ਕੰਮ ਪੂਰਾ ਕਰਨ ਲਈ 31 ਅਕਤੂਬਰ ਤਕ ਦੀ ਡੈੱਡਲਾਈਨ ਦਿੱਤੀ ਗਈ ਹੈ। ਕਮਿਸ਼ਨਰ ਨੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਇਸ ਨੂੰ 30 ਸਤੰਬਰ ਤਕ ਪੂਰਾ ਕਰਨ ਨੂੰ ਕਿਹਾ।

ਇਹ ਵੀ ਪੜ੍ਹੋ : ਸੜਕ ਦੇ ਟੋਏ ਨੇ ਲਈ AAP ਦੇ ਸਰਪੰਚ ਅਮਰਜੀਤ ਸਿੰਘ ਦੀ ਜਾਨ, NHAI ਨੂੰ ਕਾਰਨ ਦੱਸੋ ਨੋਟਿਸ ਜਾਰੀ

ਅਧਿਕਾਰੀਆਂ ਨੇ ਦੱਸਿਆ ਕਿ ਸਪੋਰਟਸ ਹੱਬ ਵਿਚ ਬਣ ਰਹੇ ਹਾਕੀ ਸਟੇਡੀਅਮ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ, ਜਦਕਿ ਕ੍ਰਿਕਟ ਗਰਾਊਂਡ ਵੀ ਤਿਆਰ ਹੋ ਗਈ ਹੈ। ਸਟੇਡੀਅਮ ਦੀ ਬਿਲਡਿੰਗ ਦਾ ਸਟਰੱਕਚਰ ਤਿਆਰ ਹੋ ਚੁੱਕਾ ਹੈ ਅਤੇ ਮਲਟੀਪਰਪਜ਼ ਦਾ ਕੰਮ ਵੀ ਲਗਭਗ ਪੂਰਾ ਹੈ। ਸਪੋਰਟਸ ਹੱਬ ਤਹਿਤ ਆਉਣ ਵਾਲੇ ਪਾਰਕਾਂ ਦੀ ਡਿਵੈੱਲਪਮੈਂਟ ਦਾ ਕੰਮ ਵੀ ਜਾਰੀ ਹੈ। ਕਮਿਸ਼ਨਰ ਨੇ ਅਧਿਕਾਰੀਆਂ ਅਤੇ ਉਸਾਰੀ ਕੰਪਨੀ ਨੂੰ ਬਾਕੀ ਬਚੇ ਕੰਮ ਵਿਚ ਤੇਜ਼ੀ ਲਿਆਉਣ ਅਤੇ ਤੈਅ ਸਮੇਂ ਤੋਂ ਪਹਿਲਾਂ ਪ੍ਰਾਜੈਕਟ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News