ਰਿਸ਼ਤੇ ਹੋਏ ਤਾਰ-ਤਾਰ, 12 ਸਾਲਾ ਪੋਤੀ ਨਾਲ ''ਦਾਦੇ'' ਨੇ ਕੀਤੀਆਂ ਅਜਿਹੀਆਂ ਹਰਕਤਾਂ ਤੇ ਸੁਣ ਕੇ ਸ਼ਰਮ ਨਾਲ ਝੁਕ ਜਾਣਗੀਆਂ ਅੱਖਾਂ

07/21/2017 6:00:58 PM

ਮੰਡੀ ਬਰੀਵਾਲਾ (ਰਾਜਿੰਦਰ ਪਾਲ)— ਅੱਜ ਦੇ ਸਮੇਂ ਵਿਚ ਜਿੱਥੇ ਖੂਨ ਦੇ ਰਿਸ਼ਤੇ ਪਾਣੀ ਹੋ ਚੁੱਕੇ ਹਨ, ਉੱਥੇ ਮੂੰਹ-ਬੋਲੇ ਰਿਸ਼ਤਿਆਂ 'ਤੇ ਯਕੀਨ ਕਰਕੇ ਆਪਣੇ ਬੱਚਿਆਂ ਨੂੰ ਕਿਸੇ ਅਨਜਾਣ ਦੇ ਹਵਾਲੇ ਕਰਨਾ ਬੇਵਕੂਫੀ ਹੀ ਕਹਿਲਾਏਗੀ। ਮੰਡੀ ਬਰੀਵਾਲਾ ਨਜ਼ਦੀਕੀ ਪਿੰਡ ਬਾਜਾ ਮਡਾਹਰ ਵਿਖੇ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਾਦੀ ਦੇ ਮੂੰਹ ਬੋਲੇ ਭਰਾ ਨੇ ਪੋਤੀ-ਪੋਤੀ ਕਹਿ ਕੇ 12 ਸਾਲਾ ਕੁੜੀ ਨਾਲ ਅਜਿਹੀਆਂ ਸ਼ਰਮਨਾਕ ਹਰਕਤਾਂ ਕੀਤੀਆਂ ਕਿ ਸੁਣ ਕੇ ਕਿਸੇ ਦੀਆਂ ਵੀ ਅੱਖਾਂ ਸ਼ਰਮ ਨਾਲ ਝੁਕ ਜਾਣਗੀਆਂ। ਗਿਆਨ ਸਿੰਘ ਨਾਮੀ ਇਹ ਵਿਅਕਤੀ ਬੀਤੇ ਇਕ ਮਹੀਨੇ ਤੋਂ ਆਪਣੀ ਮੂੰਹ-ਬੋਲੀ ਪੋਤੀ ਨਾਲ ਬਲਾਤਕਾਰ ਕਰ ਰਿਹਾ ਸੀ। 
ਇਸ ਸਬੰਧੀ ਪੁਲਸ ਥਾਣਾ ਮੰਡੀ ਬਰੀਵਾਲਾ ਦੀ ਲੇਡੀ ਥਾਣੇਦਾਰ ਕੁਲਦੀਪ ਕੌਰ ਨੇ ਜਾਦਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਕੌਰ ਉਮਰ 12 ਸਾਲ ਪੁਤੱਰੀ ਰਣਜੀਤ ਸਿੰਘ ਵਾਸੀ ਪਿੰਡ ਬਾਜਾ ਮਡਾਹਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਮੇਰੀ ਦਾਦੀ ਸਵਰਨ ਕੌਰ ਦਾ ਮੂੰਹ ਬੋਲਿਆ ਭਰਾ ਗਿਆਨ ਸਿੰਘ ਉਮਰ 70 ਸਾਲ ਪੁੱਤਰ ਵੱਸਣ ਸਿੰਘ ਵਾਸੀ ਬਾਜਾ ਮਡਾਹਰ ਪਿਛਲੇ ਇਕ ਮਹੀਨੇ ਤੋਂ ਮੇਰੀ ਮਰਜ਼ੀ ਦੇ ਖਿਲਾਫ ਡਰਾ-ਧਮਕਾ ਕੇ ਮੇਰੇ ਨਾਲ ਬਲਾਤਕਾਰ ਕਰਦਾ ਆ ਰਿਹਾ ਹੈ। ਅਮਨਦੀਪ ਕੌਰ ਨੇ ਦੱਸਿਆ ਇੱਕ ਮਹੀਨਾ ਪਹਿਲਾਂ ਗਿਆਨ ਸਿੰਘ ਸਾਡੇ ਘਰ ਆ ਕੇ ਕਹਿਣ ਲੱਗਾ ਕਿ ਅੱਜ ਮੇਰੀ ਲੜਕੀ ਕਰਮਜੀਤ ਕੌਰ ਘਰ ਵਿਚ ਇਕੱਲੀ ਹੈ ਅਤੇ ਤੂੰ ਉਸ ਦੇ ਨਾਲ ਸੌਂ ਜਾਵੀਂ। ਮੈ ਦਾਦੇ ਗਿਆਨ ਸਿੰਘ ਦੇ ਘਰ ਸੌਣ ਲਈ ਚਲੀ ਗਈ ਅਤੇ ਅੱਧੀ ਰਾਤੀ ਦਾਦਾ ਮੈਨੂੰ ਸੁੱਤੀ ਪਈ ਨੂੰ ਚੁੱਕ ਕੇ ਲੈ ਗਿਆ ਅਤੇ ਮੈਨੂੰ ਕਿਸੇ ਨੂੰ ਵੀ ਸੱਚ ਦਸੱਣ ਅਤੇ ਵੱਡੀ ਨਹਿਰ ਵਿਚ ਸੁੱਟਣ ਦਾ ਡਰਾਵਾ ਦੇ ਕੇ ਸਾਰੀ ਰਾਤ ਮੇਰਾ ਬਲਾਤਕਾਰ ਕਰਦਾ ਰਿਹਾ। ਇਸੇ ਤਰ੍ਹਾਂ 15 ਦਿਨ ਪਹਿਲਾਂ ਵੀ ਮੈਨੂੰ ਡਰਾ ਕੇ ਆਪਣੇ ਘਰ ਲੈ ਗਿਆ ਅਤੇ ਸਾਰੀ ਰਾਤ ਮੇਰੇ ਨਾਲ ਸੈਕਸ ਕੀਤਾ ਅਤੇ ਪਿਛਲੇ ਹਫਤੇ ਮੈਂ ਘਰ ਵਿਚ ਇਕੱਲੀ ਸੀ ਮੈਨੂੰ ਘਰ ਲਿਜਾ ਕੇ ਸਾਰੀ ਰਾਤ ਬਲਾਤਕਾਰ ਕੀਤਾ। ਅੱਜ ਮੈ ਆਪਣੀ ਦਾਦੀ ਸਵਰਨ ਕੌਰ ਨੂੰ ਸਾਰੀ ਗੱਲ ਦੱਸੀ ਅਤੇ ਪੁਲਸ ਥਾਣਾ ਬਰੀਵਾਲਾ ਨੂੰ ਸੂਚਿਤ ਕੀਤਾ। ਲੜਕੀ ਅਮਨਦੀਪ ਕੌਰ ਦੇ ਬਿਆਨ ਦੇ ਅਧਾਰ 'ਤੇ ਪੁਲਸ ਥਾਣਾ ਬਰੀਵਾਲਾ ਨੇ ਧਾਰਾ 374 ਆਈ. ਪੀ. ਸੀ. ਅਤੇ 4/6 ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦ ਇਸ ਸਬੰਧੀ ਲੇਡੀ ਥਾਣੇਦਾਰ ਕੁਲਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੜਕੀ ਅਮਨਦੀਪ ਕੌਰ ਦਾ ਮੈਡੀਕਲ ਕੱਲ੍ਹ ਹੀ ਕਰਵਾਇਆ ਗਿਆ ਸੀ। ਜਿਸ ਵਿਚ ਬਲਾਤਕਾਰ ਕੀਤੇ ਜਾਣ ਦੀ ਪੁਸ਼ਟੀ ਹੋ ਗਈ ਹੈ। ਥਾਣਾ ਬਰੀਵਾਲਾ ਵੱਲੋਂ ਦੋਸ਼ੀ ਗਿਆਨ ਸਿੰਘ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਦਾ ਮੈਡੀਕਲ ਕਰਵਾ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।


Related News