ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

Tuesday, Apr 09, 2024 - 06:07 AM (IST)

ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

ਮਲੋਟ (ਜੁਨੇਜਾ)– ਥਾਣਾ ਲੰਬੀ ਦੀ ਪੁਲਸ ਨੇ ਇਕ ਕੁੜੀ ਦੀ ਸ਼ਿਕਾਇਤ ’ਤੇ ਜਾਂਚ ਉਪਰੰਤ ਇਕ ਵਿਅਕਤੀ ਤੇ ਉਸ ਦੀ ਮਾਂ ਵਿਰੁੱਧ ਕਥਿਤ ਮਿਲੀਭੁਗਤ ਨਾਲ ਧੋਖਾਦੇਹੀ ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ, ਜਿਹੜਾ ਖ਼ੁਦ ਨੂੰ ਕੈਨੇਡਾ ਦਾ ਸਿਟੀਜ਼ਨ ਦੱਸ ਕੇ ਸ਼ਿਕਾਇਤਕਰਤਾ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਤੇ ਉਸ ਦੇ ਪਰਿਵਾਰ ਤੋਂ 32 ਲੱਖ ਤੋਂ ਵੱਧ ਰਕਮ ਦੀ ਠੱਗੀ ਮਾਰ ਗਿਆ।

ਪੀੜਤਾ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਨਵਜੋਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੋਟੇ ਜ਼ਿਲਾ ਮੋਗਾ ਤੇ ਉਸ ਦੀ ਮਾਤਾ ਵਲੋਂ ਕਿਹਾ ਗਿਆ ਕਿ ਮੁੰਡਾ ਕੈਨੇਡਾ ਦਾ ਸਿਟੀਜ਼ਨ ਹੈ ਤੇ ਵਿਆਹ ਕਰਵਾ ਕੇ ਉਸ ਨੂੰ ਆਪਣੇ ਨਾਲ ਲੈ ਜਾਵੇਗਾ। ਉਕਤ ਮੁੰਡੇ ਤੇ ਉਸ ਦੇ ਪਰਿਵਾਰ ਨੇ ਵੱਖ-ਵੱਖ ਤਰੀਕਾਂ ’ਚ ਪੀੜਤ ਧਿਰ ਤੋਂ 32 ਲੱਖ 43 ਹਜ਼ਾਰ 743 ਰੁਪਏ ਵੀ ਲੈ ਲਏ ਤੇ ਉਸ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ’ਚ ਉਸ ਦੇ ਘਰ ਆ ਕੇ ਬਠਿੰਡਾ ਤੇ ਚੰਡੀਗੜ੍ਹ ਦੇ ਵੱਖ-ਵੱਖ ਹੋਟਲਾਂ ’ਚ ਉਸ ਨਾਲ ਸਰੀਰਕ ਸਬੰਧ ਬਣਾਏ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਵਿਕਰਮਜੀਤ ਸਿੰਘ ਚੌਧਰੀ ਨੇ ਚੀਫ਼ ਵ੍ਹਿਪ ਦੇ ਅਹੁਦੇ 'ਤੋਂ ਦਿੱਤਾ ਅਸਤੀਫ਼ਾ

ਪੀੜਤ ਧਿਰ ਨੂੰ ਜਦੋਂ ਪਤਾ ਲੱਗਾ ਕਿ ਉਕਤ ਮੁੰਡਾ ਕੈਨੇਡਾ ਦਾ ਸਿਟੀਜ਼ਨ ਹੋਣ ਬਾਰੇ ਝੂਠ ਬੋਲਦਾ ਹੈ ਤੇ ਉਹ ਵਿਆਹਿਆ ਹੋਇਆ ਹੈ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ।

ਪੁਲਸ ਵਲੋਂ ਵੀ ਤਸਦੀਕ ਕੀਤਾ ਗਿਆ ਕਿ ਉਕਤ ਮੁੰਡੇ ਨਵਜੋਤ ਸਿੰਘ ਦਾ ਵਿਆਹ ਹਰਨੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਹਜ਼ੂਰ ਜ਼ਿਲਾ ਲੁਧਿਆਣਾ ਨਾਲ ਹੋਇਆ ਹੈ ਤੇ ਉਸ ਦੇ 1 ਸਾਲ ਦੀ ਬੱਚੀ ਵੀ ਹੈ। ਇਸ ਮਾਮਲੇ ’ਤੇ ਲੰਬੀ ਪੁਲਸ ਨੇ ਨਵਜੋਤ ਸਿੰਘ ਤੇ ਉਸ ਦੀ ਮਾਤਾ ਬਲਜਿੰਦਰ ਕੌਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਅਗਲੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News