ਫਰੀਦਕੋਟ ਐਨਕਾਊਂਟਰ ''ਚ ਵੱਡਾ ਖੁਲਾਸਾ, ਜਲੰਧਰ ''ਚ ਗਾਇਕ ਦੇ ਘਰ ਹੋਈ ਫਾਇਰਿੰਗ ਨਾਲ ਜੁੜੇ ਤਾਰ

04/08/2024 6:32:43 PM

ਫਰੀਦਕੋਟ (ਜਗਤਾਰ) : ਬੀਤੇ ਕੱਲ੍ਹ ਫਰੀਦਕੋਟ ਪੁਲਸ ਵੱਲੋਂ ਦੋ ਗੈਂਗਸਟਰਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਸੀ। ਲੱਤਾਂ ਵਿਚ ਗੋਲੀਆਂ ਲੱਗਣ ਕਾਰਣ ਗੈਂਗਸਟਰਾਂ ਜ਼ਖਮੀ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਫਰੀਦਕੋਟ ਦੇ ਰਹਿਣ ਵਾਲੇ ਇਕ ਸਰਕਾਰੀ ਮੁਲਾਜ਼ਮ ਦੇ ਘਰ ਫਾਇਰਿੰਗ ਕਰਨ ਆਏ ਸਨ ਜਿਨ੍ਹਾਂ ਨੂੰ ਇਤਲਾਹ ਮਿਲਣ 'ਤੇ ਫਰੀਦਕੋਟ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ। ਇਹ ਗੈਂਗਸਟਰ ਅਰਸ਼ ਡੱਲਾ ਦੇ ਕਹਿਣ 'ਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਅਰਸ਼ ਢੱਲਾ ਵਲੋਂ ਮੁਲਾਜ਼ਮ ਤੋਂ 50 ਲੱਖ ਦੀ ਰੁਪਏ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ 'ਚ ਹੁਣ ਤੱਕ ਚਾਰ ਗ੍ਰਿਫਤਾਰੀਆਂ ਅਤੇ ਤਿੰਨ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਉਕਤ ਮੁਲਜ਼ਮਾਂ ਵਲੋਂ 31 ਮਾਰਚ ਨੂੰ ਜਲੰਧਰ ਵਿਚ ਇਕ ਪੰਜਾਬੀ ਗਾਇਕ ਦੇ ਘਰ ਵੀ ਫਾਇਰਿੰਗ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਮੱਖੂ : ਪਿਓ-ਪੁੱਤ ਦੀ ਇਕੱਠਿਆਂ ਮੌਤ, ਘਰ 'ਚ ਵਿਛ ਗਏ ਲਾਸ਼ਾਂ ਦੇ ਸੱਥਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਦੇ ਐਕਸੀਅਨ ਤੋਂ ਅਰਸ਼ ਡੱਲਾ ਵੱਲੋਂ 50 ਲੱਖ ਦੀ ਫਰੌਤੀ ਮੰਗੀ ਸੀ। ਪੁਲਸ ਵੱਲੋਂ ਇਸ 'ਤੇ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਤੋਂ ਜਾਣਕਾਰੀ ਮਿਲੀ ਕਿ ਦੋ ਨੌਜਵਾਨ ਅੱਜ ਫਰੀਦਕੋਟ ਵਿਚ ਮੁਲਾਜ਼ਮ ਦੇ ਘਰ ਗੋਲੀਆਂ ਚਲਾਉਣ ਆ ਰਹੇ ਹਨ। ਇਸ 'ਤੇ ਉਨ੍ਹਾਂ ਦੀ ਟੀਮ ਵੱਲੋਂ ਮੁਲਜ਼ਮਾਂ ਨੂੰ ਫੜਨਾ ਚਾਹਿਆ ਤਾਂ ਉਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਤੋਂ ਤਿੰਨ ਅਸਲੇ ਬਰਾਮਦ ਹੋਏ ਹਨ। ਉਕਤ ਮੁਲਜ਼ਮਾਂ ਵਲੋਂ 31 ਮਾਰਚ ਨੂੰ ਜਲੰਧਰ ਵਿਚ ਇਕ ਪੰਜਾਬੀ ਗਾਇਕ ਦੇ ਘਰ ਵੀ ਫਾਇਰਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿਚ ਹੋਰ ਪੁੱਛ ਗਿੱਛ ਜਾਰੀ ਹੈ। 

ਇਹ ਵੀ ਪੜ੍ਹੋ : ਸਾਬਕਾ ਫੌਜੀ ਨੇ ਜਿਊਂਦੇ ਜੀਅ ਆਪਣਾ ਭੋਗ ਪਾਇਆ, ਕੱਫਣ ਵੀ ਖਰੀਦਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News