10ਵੀਂ ਦੇ ਮੈਥ ਦੇ ਪ੍ਰੀਖਿਆਰਥੀਆਂ ਨੂੰ ਬੋਰਡ ਦੇਵੇਗਾ 4 ਨੰਬਰਾਂ ਦੀ ਗ੍ਰੇਸ
Friday, Mar 29, 2019 - 12:54 PM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ 22 ਮਾਰਚ ਨੂੰ ਗਣਿਤ ਵਿਸ਼ੇ ਦੀ ਇੰਗਲਿਸ਼ ਮੀਡੀਅਮ 'ਚ ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀਆਂ ਲਈ ਇਹ ਖਬਰ ਯਕੀਨਣ ਹੀ ਰਾਹਤ ਵਾਲੀ ਹੈ। ਸਕੂਲਾਂ ਤੇ ਵਿਦਿਆਰਥੀਆਂ ਵਲੋਂ ਇਸ਼ ਪ੍ਰਸ਼ਨ-ਪੱਤਰ ਦੇ ਸੀ-ਸੈੱਟ ਦੀ ਛਪਾਈ 'ਚ ਸਾਹਮਣੇ ਆਈ ਤਰੁੱਟੀ ਦਾ ਕੇਸ ਬੋਰਡ ਦੇ ਸਾਹਮਣੇ ਚੁੱਕੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ 4 ਨੰਬਰ ਗ੍ਰੇਸ ਅੰਕ ਦੇਣ ਦੀ ਸਹਿਮਤੀ ਬੋਰਡ ਨੇ ਦਿੱਤੀ ਹੈ।
ਜਾਣੋ ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਬੋਰਡ ਨੂੰ ਇਸ ਗਲਤੀ ਬਾਰੇ ਪੱਤਰ ਲਿਖ ਕੇ ਦੱਸਿਆ ਸੀ ਕਿ ਇੰਗਲਿਸ਼ ਮੀਡੀਆ ਦੇ ਪ੍ਰਸ਼ਨ ਪੱਤਰ ਦੇ ਸੀ-ਸੈੱਟ 'ਚ 22 ਨੰਬਰ ਸਵਾਲ ਦੀ ਛਪਾਈ 'ਚ ਗੰਭੀਰ ਤਰੁੱਟੀ ਪਾਈ ਗਈ। ਸਕੂਲ ਪ੍ਰਿੰਸੀਪਲਾਂ ਦੇ ਮੁਤਾਬਕ ਗਣਿਤ ਪੇਪਰ ਦੇ ਸੀ-ਸੈੱਟ ਦੇ ਅੰਗਰੇਜ਼ੀ ਮੀਡੀਅਮ 'ਚ ਪ੍ਰਸ਼ਨ ਨੰਬਰ 21 ਤੋਂ ਬਾਅਦ ਸਿੱਧਾ ਪ੍ਰਸ਼ਨ ਨੰਬਰ 23 ਛਪਿਆ ਹੋਇਆ ਸੀ, ਜਦੋਂ ਕਿ ਇਸ 'ਚ 4 ਨੰਬਰਾਂ ਵਾਲਾ 22 ਨੰਬਰ ਦਾ ਸਵਾਲ ਹੀ ਗਾਇਬ ਸੀ, ਜਿਸ ਕਾਰਨ ਅੰਗਰੇਜ਼ੀ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਇਸ ਦਾ ਭਾਰੀ ਨੁਕਸਾਨ ਹੋਇਆ।