ਲੁਧਿਆਣੇ ਆਉਣਗੇ ਰਾਜਪਾਲ, ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਦਾ ਲੈਣਗੇ ਜਾਇਜ਼ਾ
Wednesday, Mar 05, 2025 - 12:15 PM (IST)

ਲੁਧਿਆਣਾ (ਹਿਤੇਸ਼): ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਲੁਧਿਆਣਾ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ 25 ਜਨਵਰੀ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਇੱਥੇ ਆਏ ਸਨ।
ਇਹ ਖ਼ਬਰ ਵੀ ਪੜ੍ਹੋ - ASI ਨੇ ਸਰਪੰਚ ਦੇ ਜੜ 'ਤਾ ਥੱਪੜ! 7 ਪਿੰਡਾਂ ਨੇ ਘੇਰ ਲਿਆ ਥਾਣਾ, ਮੌਕੇ 'ਤੇ ਹੀ ਹੋ ਗਿਆ ਐਕਸ਼ਨ (ਵੀਡੀਓ)
ਦਰਅਸਲ, ਬੁੱਢੇ ਨਾਲੇ ਦਾ ਕੈਮੀਕਲ ਵਾਲਾ ਪਾਣੀ ਸਤਿਲੁਜ ਰਾਹੀਂ ਮਾਲਵਾ ਤੇ ਰਾਜਸਥਾਨ ਤਕ ਜਾਨਲੇਵਾ ਬਿਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ। ਗੁਲਾਬ ਚੰਦ ਕਟਾਰੀਆ ਵੀ ਰਾਜਸਥਾਨ ਨਾਲ ਸਬੰਧਤ ਹਨ, ਇਸ ਕਰਕੇ ਉਹ ਇਸ ਸਮੱਸਿਆ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ 2-3 ਵਾਰ ਸਾਰੇ ਅਫ਼ਸਰਾਂ ਨੂੰ ਚੰਡੀਗੜ੍ਹ ਵਿਚ ਬੁਲਾ ਕੇ ਬੁੱਢੇ ਨਾਲੇ ਦੀ ਸਮੱਸਿਆ ਬਾਰੇ ਮੀਟਿੰਗ ਕੀਤੀ ਗਈ ਸੀ। ਹੁਣ ਉਹ ਇਹ ਵੇਖਣ ਆ ਰਹੇ ਹਨ ਕਿ ਸਮੱਸਿਆ ਵਿਚ ਕਿੰਨਾ ਸੁਧਾਰ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8