ਸਰਕਾਰੀ ਕੁਆਰਟਰ ਦੇ ਸਾਹਮਣੇ ਥਾਣੇਦਾਰ ਨੂੰ ਹਵਾਈ ਫਾਈਰਿੰਗ ਪਈ ਮਹਿੰਗੀ, ਕੀਤਾ ਤਬਾਦਲਾ

Friday, Apr 23, 2021 - 03:51 PM (IST)

ਸਰਕਾਰੀ ਕੁਆਰਟਰ ਦੇ ਸਾਹਮਣੇ ਥਾਣੇਦਾਰ ਨੂੰ ਹਵਾਈ ਫਾਈਰਿੰਗ ਪਈ ਮਹਿੰਗੀ, ਕੀਤਾ ਤਬਾਦਲਾ

ਤਰਨਤਾਰਨ (ਰਮਨ) - ਸਥਾਨਕ ਪੁਲਸ ਲਾਈਨ ’ਚ ਸਥਿਤ ਆਪਣੇ ਸਰਕਾਰੀ ਕੁਆਰਟਰ ਸਾਹਮਣੇ ਦੇਰ ਰਾਤ ਇਕ ਥਾਣੇਦਾਰ ਵਲੋਂ ਪਾਰਕਿੰਗ ਨੂੰ ਲੈ ਹਵਾਈ ਫਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਦੇ ਸਬੰਧ ’ਚ ਥਾਣਾ ਸਿਟੀ ਦੀ ਪੁਲਸ ਨੇ ਥਾਣੇਦਾਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਅਤੇ ਐੱਸ.ਐੱਸ.ਪੀ ਨੇ ਥਾਣੇਦਾਰ ਦੇ ਅਸਲਾ ਲਾਇਸੰਸ ਨੂੰ ਰੱਦ ਕਰਨ ਦੀ ਸਿਫਾਰਸ਼ ਕਰਦੇ ਹੋਏ ਉਸ ਦਾ ਤਬਾਦਲਾ ਦੂਜੇ ਜ਼ਿਲ੍ਹੇ ’ਚ ਕਰਨ ਲਈ ਵਿਭਾਗ ਨੂੰ ਲਿਖ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਜਾਣਕਾਰੀ ਅਨੁਸਾਰ ਮਿਤੀ 20 ਅਪ੍ਰੈਲ ਦੀ ਰਾਤ ਥਾਣੇਦਾਰ ਲਖਵਿੰਦਰ ਸਿੰਘ, ਜੋ ਝਬਾਲ ਥਾਣੇ ’ਚ ਤਾਇਨਾਤ ਹੈ ਆਪਣੇ ਕੁਆਰਟਰ ’ਚ ਰਾਤ 12.30 ਵਜੇ ਪਾਰਟੀ ਕਰ ਰਿਹਾ ਸੀ, ਜਿਸ ਦੌਰਾਨ ਨਾਲ ਲੱਗਦੇ ਕੁਆਰਟਰ ’ਚ ਰਹਿੰਦੇ ਥਾਣੇਦਾਰ ਜੈਮਲ ਸਿੰਘ ਦੀ ਬਾਹਰ ਕੂੜਾ ਸੁੱਟਣ ਅਤੇ ਵਾਹਨ ਖੜ੍ਹੇ ਕਰਨ ਨੂੰ ਲੈ ਮਾਮੂਲੀ ਤਕਰਾਰ ਹੋ ਗਈ। ਇਸ ਤੋਂ ਬਾਅਦ ਥਾਣੇਦਾਰ ਲਖਵਿੰਦਰ ਸਿੰਘ ਅਤੇ ਉਸ ਦੇ ਕੁਝ ਸਾਥੀ ਜੈਮਲ ਸਿੰਘ ਨਾਲ ਝਗੜਾ ਕਰਨ ਲੱਗ ਪਏ। ਵੇਖਦੇ ਹੀ ਵੇਖਦੇ ਥਾਣੇਦਾਰ ਲਖਵਿੰਦਰ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਲਗਾਤਾਰ 3 ਹਵਾਈ ਫਾਇਰ ਕਰ ਦਿੱਤੇ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਇਸ ਝਗੜੇ ਮੌਕੇ ਦੋ ਹੋਰ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ, ਜਿੰਨ੍ਹਾਂ ’ਚੋਂ ਇਕ ਦੇ ਹੱਥ ’ਚ ਪਿਸਤੌਲ ਮੌਜੂਦ ਸੀ। ਇਸ ਫਾਈਰਿੰਗ ਤੋਂ ਬਾਅਦ ਸਾਰੀ ਪੁਲਸ ਲਾਈਨ ਦਹਿਸ਼ਤ ’ਚ ਆ ਗਈ ਅਤੇ ਇਸ ਵਿਚ ਰਹਿਣ ਵਾਲੇ ਪਰਿਵਾਰ ਡਰ ਗਏ। ਫਾਈਰਿੰਗ ਕਰਨ ਉਪਰੰਤ ਥਾਣੇਦਾਰ ਲਖਵਿੰਦਰ ਸਿੰਘ ਮੌਕੇ ਤੋਂ ਆਪਣੇ ਸਾਥੀਆਂ ਸਣੇ ਫ਼ਰਾਰ ਹੋ ਗਿਆ। ਦੋ ਦਿਨ ਇਸ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਇਸ ਸਬੰਧੀ ਸਖ਼ਤ ਐਕਸ਼ਨ ਲੈਂਦੇ ਹੋਏ ਥਾਣੇਦਾਰ ਜੈਮਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਬਿਆਨਾਂ ਹੇਠ ਲਖਵਿੰਦਰ ਸਿੰਘ ਅਤੇ ਦੋ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਪੁਲਸ ਲਾਈਨ ’ਚ ਅਨੁਸ਼ਾਸਨ ਨੂੰ ਭੰਗ ਕਰਨ ਤਹਿਤ ਦੋਵਾਂ ਥਾਣੇਦਾਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰਦੇ ਹੋਏ ਇਨ੍ਹਾਂ ਦਾ ਤਬਾਦਲਾ ਦੂਸਰੇ ਜ਼ਿਲ੍ਹੇ ’ਚ ਕਰਨ ਦੀ ਸਿਫ਼ਾਰਸ਼ ਵਿਭਾਗ ਨੂੰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਥਾਣੇਦਾਰ ਲਖਵਿੰਦਰ ਸਿੰਘ ਦੇ ਅਸਲੇ ਦਾ ਲਾਇਸੰਸ ਰੱਦ ਕਰਨ ਦੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸਿਫਾਰਸ਼ ਕਰ ਦਿੱਤੀ। 

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)


author

rajwinder kaur

Content Editor

Related News