ਐੱਸ. ਜੀ. ਆਰ. ਡੀ. ਏਅਰਪੋਰਟ ਤੋਂ 38 ਲੱਖ ਦਾ ਸੋਨਾ ਜ਼ਬਤ

Monday, Jun 11, 2018 - 01:49 AM (IST)

ਅੰਮ੍ਰਿਤਸਰ (ਨੀਰਜ) - ਐੱਸ. ਜੀ. ਆਰ. ਡੀ. ਏਅਰਪੋਰਟ ਅੰਮ੍ਰਿਤਸਰ 'ਤੇ ਕਸਟਮ ਵਿਭਾਗ ਦੀ ਟੀਮ ਨੇ 2 ਵੱਖ-ਵੱਖ ਕੇਸਾਂ ਵਿਚ 38 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਸੀ. (ਕਸਟਮ) ਪੀ. ਐੱਸ. ਗਿੱਲ ਦੀ ਅਗਵਾਈ ਵਿਚ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਤੋਂ 299 ਗ੍ਰਾਮ ਅਤੇ ਦਿੱਲੀ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀ ਤੋਂ 914. 40 ਗ੍ਰਾਮ  (12 ਗੋਲਡ ਬਿਸਕੁਟ) ਸੋਨਾ ਜ਼ਬਤ ਕੀਤਾ ਗਿਆ ਹੈ। ਇਸ ਮਾਮਲੇ ਵਿਚ ਖਾਸ ਗੱਲ ਇਹ ਹੈ ਕਿ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਦੇ ਜਿਸ ਯਾਤਰੀ ਤੋਂ ਸੋਨਾ ਫੜਿਆ ਗਿਆ ਹੈ, ਉਸ ਫਲਾਈਟ ਵਿਚ ਕਈ ਅੰਤਰਰਾਸ਼ਟਰੀ ਫਲਾਈਟਾਂ ਦੇ ਯਾਤਰੀ ਸਵਾਰ ਹੁੰਦੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੇ ਜਿਸ ਯਾਤਰੀ ਤੋਂ ਸੋਨਾ ਫੜਿਆ ਗਿਆ ਹੈ, ਉਸ ਨੂੰ ਇਹ ਸੋਨਾ ਕਿਸੇ ਅੰਤਰਰਾਸ਼ਟਰੀ ਫਲਾਈਟ ਦੇ ਯਾਤਰੀ ਨੇ ਦਿੱਲੀ ਵਿਚ ਦਿੱਤਾ ਅਤੇ ਦਿੱਲੀ ਤੋਂ ਅੰਮ੍ਰਿਤਸਰ ਵਿਚ ਡਲਿਵਰੀ ਕਰਨ ਲਈ ਭੇਜਿਆ ਗਿਆ ਹੈ ਪਰ ਏਅਰ ਇੰਟੈਲੀਜੈਂਸ ਯੂਨਿਟ ਨੇ ਇਸ ਯਾਤਰੀ ਨੂੰ ਟਰੇਸ ਕਰ ਲਿਆ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਦੋਵਾਂ ਕੇਸਾਂ ਦੀ ਜਾਂਚ ਚੱਲ ਰਹੀ ਹੈ।


Related News