GNDU ਦੀ ਵਿਦਿਆਰਥਣ ਨਾਲ ਨੌਜਵਾਨ ਵਲੋਂ ਛੇੜਛਾੜ, ਰੋਕਣ ਗਏ ਵਿਦਿਆਰਥੀਆਂ ’ਤੇ ਕੀਤਾ ਜਾਨਲੇਵਾ ਹਮਲਾ

Thursday, Mar 24, 2022 - 11:01 AM (IST)

ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਅ ਵਿਭਾਗ ਨੇੜੇ ਹੋਸਟਲ ਜਾ ਰਹੀ ਵਿਦਿਆਰਥਣ ਨਾਲ ਛੇੜਛਾੜ ਕਰ ਰਹੇ ਨੌਜਵਾਨ ਨੇ ਕੈਂਪਸ ਦੇ 5 ਵਿਦਿਆਰਥੀਆਂ ’ਤੇ ਜਾਨਲੇਵਾ ਹਮਲਾ ਕਰ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਤੱਕ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮ ਹਮਲਾਵਰ ਨੂੰ ਫੜ ਪਾਉਂਦੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਇਲਾਜ ਲਈ ਸਥਾਨਕ ਇੱਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। 2 ਵਿਦਿਆਰਥੀਆਂ ਨੂੰ ਤਾਂ ਦੇਰ ਰਾਤ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ, ਜਦਕਿ 3 ਦਾ ਇਲਾਜ ਚੱਲ ਰਿਹਾ ਹੈ। ਥਾਣਾ ਕੰਟੋਨਮੈਂਟ ਦੀ ਪੁਲਸ ਨੇ ਅਣਪਛਾਤੇ ਹਮਲਾਵਰ ਵਿਰੁੱਧ ਹੱਤਿਆ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ -  CM ਭਗਵੰਤ ਮਾਨ ਵੱਲੋਂ ਜਾਰੀ ਨੰਬਰ 'ਤੇ ਗੁਰਦਾਸਪੁਰ ਜ਼ਿਲ੍ਹੇ 'ਚੋਂ ਆਈ ਪਹਿਲੀ ਸ਼ਿਕਾਇਤ

ਇਹ ਹੈ ਪੂਰੀ ਘਟਨਾ : 
ਮੰਗਲਵਾਰ ਰਾਤ 9.30 ਵਜੇ ਦੇ ਕਰੀਬ ਲਾਅ ਵਿਭਾਗ ਦੇ ਪਿੱਛੇ ਤੋਂ ਇਕ ਵਿਦਿਆਰਥਣ ਆਪਣੇ ਹੋਸਟਲ ਵੱਲ ਜਾ ਰਹੀ ਸੀ। ਹਨੇਰਾ ਹੋਣ ਕਾਰਨ ਇਕ ਅਣਪਛਾਤੇ ਨੌਜਵਾਨ ਪੀਲੇ ਰੰਗ ਦੀ ਬਨੈਣ ਅਤੇ ਚਿੱਟੇ ਰੰਗ ਦੀ ਨਿੱਕਰ ਵਿਚ ਉਸ ਨੂੰ ਛੇੜਨ ਪੁੱਜਾ, ਜਿਸ ਨੂੰ ਵੇਖ ਉੱਥੇ ਖੜ੍ਹੇ ਵਿੱਦਿਆਰਥੀਆਂ ਵਲੋਂ ਉਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਸ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸ ਨੂੰ ਰੋਕ ਰਹੇ ਪੰਜਾਂ ਨੌਜਵਾਨਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਹਨੇਰੇ ਦਾ ਫ਼ਾਇਦਾ ਉਠਾ ਕੇ ਅਣਪਛਾਤਾ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਤੁਰੰਤ ਸਾਰੇ ਜ਼ਖ਼ਮੀ ਵਿਦਿਆਰਥੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ਵਿਚ ਜਤਿਨ ਕੁਮਾਰ, ਕੁਨਾਲ ਅਤੇ ਦੀਪਾਂਸ਼ ਤੋਂ ਇਲਾਵਾ 2 ਹੋਰ ਵਿਦਿਆਰਥੀ ਸਨ। ਘਟਨਾ ਤੋਂ ਬਾਅਦ ਦੇਰ ਰਾਤ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਨੇ ਹਮਲਾਵਰ ਨੌਜਵਾਨ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਪਰ ਕੁਝ ਹੱਥ ਨਹੀਂ ਲੱਗਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)

ਸੁਰੱਖਿਆ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਮੰਗਲਵਾਰ ਦੇਰ ਰਾਤ ਜ਼ਖ਼ਮੀ ਕੀਤੇ ਗਏ 5 ਵਿਦਿਆਰਥੀਆਂ ਅਤੇ ਵਿਦਿਆਰਥਣ ਨਾਲ ਹੋਈ ਛੇੜਛਾੜ ਦੇ ਮਾਮਲੇ ਵਿਚ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਵਰਸਿਟੀ ਮੈਨੇਜਮੈਂਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ। ਵਿੱਦਿਆਰਥੀਆਂ ਵਲੋਂ ਇਹ ਮੰਗ ਕੀਤੀ ਗਈ ਕਿ ਦੇਰ ਰਾਤ ਹੋਈ ਘਟਨਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਹਮਲਾਵਰ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਰਸਤਾ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਵਿਖੇ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ

ਇਹ ਕਹਿਣਾ ਹੈ ਪੁਲਸ ਦਾ : 
ਥਾਣਾ ਕੰਟੋਨਮੈਂਟ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਪੁਲਸ ਵਲੋਂ ਅਣਪਛਾਤੇ ਨੌਜਵਾਨ ਵਿਰੁੱਧ ਹੱਤਿਆ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਗਿਆ ਹੈ। ਬਹੁਤ ਜਲਦ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News